Special Report : ਪੰਜਾਬ ’ਚ AIDS ਦੇ 71856 ਰੋਗੀ, ਲਗਾਤਾਰ ਵੱਧ ਰਹੀ ਹੈ ਮਰੀਜ਼ਾ ਦੀ ਗਿਣਤੀ

Thursday, Jun 20, 2019 - 09:51 PM (IST)

Special Report : ਪੰਜਾਬ ’ਚ AIDS ਦੇ 71856 ਰੋਗੀ, ਲਗਾਤਾਰ ਵੱਧ ਰਹੀ ਹੈ ਮਰੀਜ਼ਾ ਦੀ ਗਿਣਤੀ

ਪਟਿਆਲਾ/ਜਲੰਧਰ, (ਪਰਮੀਤ)-ਪੰਜਾਬ ਵਿਚ ਪਿਛਲੇ 2 ਸਾਲਾਂ ਦੌਰਾਨ ਏਡਜ਼ ਦੇ ਰੋਗੀਆਂ (ਐੈੱਚ. ਆਈ. ਵੀ. ਪਾਜ਼ੀਟਿਵ) ਵਿਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2017 ਵਿਚ ਪੰਜਾਬ ਵਿਚ ਏਡਜ਼ ਦੇ ਰੋਗੀਆਂ ਦੀ ਗਿਣਤੀ 56975 ਸੀ, ਜੋ ਕਿ 2019 ਵਿਚ 14881 ਰੋਗੀ ਵਧਣ ਮਗਰੋਂ 71856 ’ਤੇ ਪਹੁੰਚ ਗਈ ਹੈ। ਇਹ ਅੰਕੜੇ 31 ਮਾਰਚ 2019 ਤੱਕ ਦੇ ਹਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ 2 ਸਾਲਾਂ ਦੌਰਾਨ ਏਡਜ਼ ਦੇ ਰੋਗੀਆਂ ਵਿਚ ਸਭ ਤੋਂ ਵੱਧ ਵਾਧਾ ਅੰਮ੍ਰਿਤਸਰ ਜ਼ਿਲੇ ’ਚ ਹੋਇਆ ਹੈ। ਇੱਥੇ ਰੋਗੀਆਂ ਦੀ ਗਿਣਤੀ 2017 ਵਿਚ 14309 ਤੋਂ ਵੱਧ ਕੇ 16116 ਹੋ ਗਈ ਹੈ।

ਸਨਅਤੀ ਸ਼ਹਿਰ ਲੁਧਿਆਣਾ ਵਿਚ ਵੀ ਗਿਣਤੀ ’ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਹ 6639 ਤੋਂ ਵਧ ਕੇ 8436 ਹੋ ਗਈ ਹੈ। ਤੀਜਾ ਵਾਧਾ ਜਲੰਧਰ ਸ਼ਹਿਰ ਦਾ ਹੈ। ਇਥੇ ਗਿਣਤੀ ਪਹਿਲਾਂ 5916 ਸੀ। ਹੁਣ 7509 ਹੋ ਗਈ ਹੈ। ਇਸ ਤਰ੍ਹਾਂ ਪੰਜਾਬ ਦੇ ਪ੍ਰਮੁੱਖ ਜ਼ਿਲੇ ਏਡਜ਼ ਦੀ ਗ੍ਰਿਫਤ ਵਿਚ ਹਨ, ਜਿੱਥੇ ਰੋਗੀਆਂ ’ਚ ਵਾਧਾ ਲਗਾਤਾਰ ਹੋ ਰਿਹਾ ਹੈ। ਸਭ ਤੋਂ ਘੱਟ ਵਾਧਾ ਦਰ ਦੇ ਮਾਮਲੇ ਵਿਚ ਮਾਲਵਾ ਪੱਟੀ ਸਭ ਤੋਂ ਮੂਹਰੇ ਹੈ। ਬਰਨਾਲਾ ਸਭ ਤੋਂ ਅੱਗੇ ਹੈ, ਜਿੱਥੇ ਪਹਿਲਾਂ 532 ਏਡਜ਼ ਪੀੜਤ ਸਨ। ਹੁਣ 721 ਹੋ ਗਏ ਹਨ। ਇਸੇ ਤਰ੍ਹਾਂ ਮਾਨਸਾ ਵਿਚ ਗਿਣਤੀ ਪਹਿਲਾਂ 702 ਸੀ। ਹੁਣ 933 ਹੋ ਗਈ ਹੈ। ਸੰਗਰੂਰ ਜ਼ਿਲੇ ਵਿਚ ਪਹਿਲਾਂ 1524 ਰੋਗੀ ਸਨ। ਹੁਣ ਇਹ ਗਿਣਤੀ 1757 ਹੋ ਗਈ ਹੈ।

ਜ਼ਿਲੇ ਦਾ ਨਾਮ 2017 'ਚ ਮਰੀਜ਼ਾ ਦੀ ਗਿਣਤੀ 2019 'ਚ ਮਰੀਜ਼ਾ ਦੀ ਗਿਣਤੀ 2 ਸਾਲ ਵਿਚ ਹੋਇਆ ਵਾਧਾ
ਅੰਮ੍ਰਿਤਸਰ 14309 16116 1806
ਲੁਧਿਆਣਾ 6639 8436 1797
ਜਲੰਧਰ 5916 7509 1593
ਪਠਾਨਕੋਟ 487 1901 1414
ਫਰੀਦਕੋਟ 1698 2574 876
ਫਿਰੋਜ਼ਪੁਰ 1777 2635 858
ਬਠਿੰਡਾ 2290 3092 802
ਤਰਨਤਾਰਨ 2235 2889 654
ਹੁਸ਼ਿਆਰਪੁਰ 1966 2595 629
ਮੋਗਾ 1521 2125 604
ਕਪੂਰਥਲਾ 1415 1988 573
ਗੁਰਦਾਸਪੁਰ 2740 3171 431
ਪਟਿਆਲਾ 7083 7490

407

ਮੁਕਤਸਰ

478 844 366
ਰੂਪਨਗਰ 1200 1525 325
ਨਵਾਂਸ਼ਹਿਰ 921 1232 311
ਮੋਹਾਲੀ 706 988 262
ਫਾਜ਼ਿਲਕਾ 320 578 258
ਫਤਿਹਗੜ੍ਹ ਸਾਹਿਬ 516 757 241
ਸੰਗਰੂਰ 1524 1757 233
ਮਾਨਸਾ 702 933 231
ਬਰਨਾਲਾ 532 721 189
ਕੁੱਲ 56975 71856 14881

 

 

 

 

 


author

DILSHER

Content Editor

Related News