ਜਜ਼ਬੇ ਨੂੰ ਸਲਾਮ, ਰੋਪੜ ਦੀ 7 ਸਾਲਾ ਸਾਨਵੀ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਚ ਲਹਿਰਾਇਆ ਝੰਡਾ, ਰਚਿਆ ਇਤਿਹਾਸ
Friday, Jun 10, 2022 - 06:27 PM (IST)
ਰੋਪੜ- ਰੋਪੜ ਦੀ ਰਹਿਣ ਵਾਲੀ 7 ਸਾਲ ਦੀ ਬੱਚੀ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਸਾਨਵੀ ਸੂਦ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਪਹਿਲੀ ਕੁੜੀ ਹੈ, ਜਿਸ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ। ਐਵਰੈਸਟ ਫ਼ਿਲਮ ਵੇਖ ਕੇ ਸਾਨਵੀ ਨੇ ਮਨ ਬਣਾ ਲਿਆ ਸੀ ਕਿ ਉਸ ਨੂੰ ਵੀ ਮਾਊਟ ਐਵਰੈਸਟ ’ਤੇ ਜਾਣਾ ਹੈ। 9 ਦਿਨ ’ਚ ਜ਼ਿਦ, ਜੋਸ਼ ਅਤੇ ਜਨੂੰਨ ਨਾਲ ਸਾਨਵੀ ਵੀਰਵਾਰ ਮਾਊਂਟ ਐਵਰੈਸਟ ਦੇ ਬੈਸ ਕੈਂਪ ’ਚ ਪਹੁੰਚੀ। ਸਾਨਵੀ ਦੇ ਨਾਲ ਉਸ ਦੇ ਪਿਤਾ ਦੀਪਕ ਸੂਦ ਵੀ ਹਨ। ਸਾਨਵੀ ਮੋਹਾਲੀ ਦੇ ਯਾਦਵਿੰਦਰਾ ਸਕੂਲ ’ਚ ਦੂਜੀ ਜਮਾਤ ’ਚ ਪੜ੍ਹ ਰਹੀ ਹੈ।
ਰੋਜ਼ਾਨਾ ਕੀਤਾ 8 ਤੋਂ 10 ਕਿਲੀਮੀਟਰ ਤੱਕ ਦਾ ਸਫ਼ਰ ਤੈਅ
ਦੀਪਕ ਦੱਸਦੇ ਹਨ ਕਿ ਟ੍ਰੈਕਿੰਗ ਦੌਰਾਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਟ੍ਰੈਕਿੰਗ ਕਰਦੇ ਸਮੇਂ ਬਾਰਿਸ਼ ਸ਼ੁਰੂ ਹੋ ਜਾਂਦੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਧੀ ਦਾ ਹੌਂਸਲਾ ਨਹੀਂ ਘੱਟ ਹੋਇਆ। ਸਭ ਤੋਂ ਵੱਡੀ ਪਰੇਸ਼ਾਨੀ ਇਹ ਸੀ ਕਿ ਟ੍ਰੈਕਿੰਗ ਦੌਰਾਨ ਉੱਚਾਈ ਜ਼ਿਆਦਾ ਹੋਣ ਦੇ ਚਲਦਿਆਂ ਸਿਰਫ਼ 65 ਫ਼ੀਸਦੀ ਹੀ ਆਕਸੀਜ਼ਨ ਮਿਲਦੀ ਸੀ। ਸਾਹ ਲੈਣ ’ਚ ਬੇਸ਼ੱਕ ਪਰੇਸ਼ਾਨੀ ਹੁੰਦੀ ਸੀ ਕਦਮ ਰੁੱਕੇ ਨਹੀਂ। ਰੋਜ਼ਾਨਾ 8 ਤੋਂ ਲੈ ਕੇ 10 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਸਨ।
ਇਹ ਵੀ ਪੜ੍ਹੋ: ਡੇਰਾਬੱਸੀ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਤੋਂ ਲੁੱਟੇ ਕਰੋੜਾਂ ਰੁਪਏ, ਸ਼ਰੇਆਮ ਕੀਤੀ ਫਾਇਰਿੰਗ
ਸਾਨਵੀ ਬੋਲੀ ਕੁੜੀਆਂ ਕਿਸੋ ਤੋਂ ਘੱਟ ਨਹੀਂ ਹਨ
ਦੀਪਕ ਨੇ ਦੱਸਿਆ ਕਿ ਮਾਊਂਟ ਐਵਰੈਸਟ ’ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਧੀ ਨੂੰ ਘਰ ’ਚ ਹੀ ਸਾਈਕਲਿੰਗ, ਯੋਗਾ ਅਤੇ ਐਕਸਰਸਾਈਜ਼ ਨਾਲ ਤਿਆਰੀ ਕਰਵਾਈ। ਇਸ ਤੋਂ ਪਹਿਲਾਂ ਉਹ ਦੋ ਵਾਰ ਉਨ੍ਹਾਂ ਨਾਲ ਟ੍ਰੈਕਿੰਗ ਵੀ ਕਰ ਚੁੱਕੀ ਹੈ। ਇਕ ਵਾਰ ਲਾਹੌਲ ਸਪੀਤੀ ਅਤੇ ਦੂਜੀ ਵਾਰੀ ਕਰੀਬ 6 ਮਹੀਨੇ ਪਹਿਲਾਂ ਅਟਲ ਟਨਲ ਦੇ ਉੱਪਰ 15 ਕਿਲੋਮੀਟਰ ਦੀ ਟ੍ਰੈਕਿੰਗ ਕੀਤੀ ਸੀ। ਸਾਨਵੀ ਨੇ ਕਿਹਾ ਕਿ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਹੌਂਸਲੇ ਨਾਲ ਹਰ ਮੰਜ਼ਿਲ ਨੂੰ ਪਾਰ ਕੀਤਾ ਜਾ ਸਕਦਾ ਹੈ।
ਦੀਪਕ ਮੁਤਾਬਕ 6 ਦਿਨ ਦੀ ਤਿਆਰੀ ਤੋਂ ਬਾਅਦ ਉਹ 31 ਮਈ ਨੂੰ ਕਾਠਮਾਂਡੂ ਲਈ ਰਵਾਨਾ ਹੋ ਗਏ ਸਨ। ਇਸ ਦੇ ਬਾਅਦ ਇਕ ਜੂਨ ਨੂੰ ਲੁਕਲਾ ਤੋਂ ਉਨ੍ਹਾਂ ਨੇ ਆਪਣੀ ਯਾਤਰਾ ਸ਼ੁਰੂ ਕੀਤੀ। ਉਨ੍ਹਾਂ ਦੇ ਗਰੁੱਪ ਵਿਚ ਦੇਸ਼ ਦੇ ਹੋਰ ਸੂਬਿਆਂ ਤੋਂ ਅਤੇ ਪੰਜਾਬ ਵਿਚੋਂ ਉਹ ਸਿਰਫ਼ ਦੋਵੇਂ ਹੀ ਹਨ। ਪਿਤਾ ਨੇ ਦੱਸਿਆ ਕਿ ਬੱਚੀ ਨੇ ਇਕ ਵਾਰ ਮਾਊਂਟ ਐਵਰੈਸਟ ਫ਼ਿਲਮ ਵੇਖੀ ਸੀ, ਜਿਸ ਤੋਂ ਬਾਅਦ ਬੱਚੀ ਨੇ ਜ਼ਿੱਦ ਕੀਤੀ ਸੀ ਕਿ ਉਸ ਨੂੰ ਵੀ ਮਾਊਂਟ ਐਵਰੈਸਟ ’ਤੇ ਚੜ੍ਹਨਾ ਹੈ। ਇਸ ਦੇ ਬਾਅਦ ਉਨ੍ਹਾਂ ਨੇ ਐਵਰੈਸਟ ’ਤੇ ਚੜ੍ਹਨ ਦਾ ਮਨ ਬਣਾ ਲਿਆ।
ਇਹ ਵੀ ਪੜ੍ਹੋ: ਰੋਜ਼ੀ-ਰੋਟੀ ਦੀ ਭਾਲ ਲਈ ਪੁਰਤਗਾਲ ਗਏ ਦਸੂਹਾ ਦੇ ਵਿਅਕਤੀ ਦਾ ਕਤਲ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ