ਬੇਗੋਵਾਲ 'ਚ ਕਲਯੁਗੀ ਮਾਂ ਦਾ ਖ਼ੌਫ਼ਨਾਕ ਕਾਰਾ, 7 ਸਾਲਾ ਮਾਸੂਮ ਪੁੱਤ ਨੂੰ ਹੱਥੀਂ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

Monday, Aug 09, 2021 - 05:48 PM (IST)

ਬੇਗੋਵਾਲ 'ਚ ਕਲਯੁਗੀ ਮਾਂ ਦਾ ਖ਼ੌਫ਼ਨਾਕ ਕਾਰਾ, 7 ਸਾਲਾ ਮਾਸੂਮ ਪੁੱਤ ਨੂੰ ਹੱਥੀਂ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

ਬੇਗੋਵਾਲ (ਬੱਬਲਾ, ਰਾਜਿੰਦਰ)-ਇਥੋਂ ਦੇ ਪਿੰਡ ਹੱਸੂਵਾਲ ਵਿਖੇ ਕਲਯੁਗੀ ਮਾਂ ਵੱਲੋਂ ਖ਼ੌਫ਼ਨਾਕ ਕਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਲਯੁਗੀ ਮਾਂ ਨੇ ਆਪਣੇ ਹੀ 7 ਸਾਲਾ ਮਾਸੂਮ ਬੱਚੇ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਉਸ ਦੀ ਮਤਰੇਈ ਮਾਂ ਨਹੀਂ ਸਗੋਂ ਇਸੇ ਮਾਂ ਨੇ ਹੀ ਇਸ ਛੋਟੇ ਬੱਚੇ ਨੂੰ ਆਪਣੀ ਕੁੱਖੋਂ ਜਨਮ ਦਿੱਤਾ ਸੀ ਅਤੇ 9 ਮਹੀਨੇ ਆਪਣੇ ਗਰਭ ਵਿੱਚ ਉਸ ਦਾ ਪਾਲਣ ਪੋਸ਼ਣ ਕੀਤਾ ਸੀ।

ਇਹ ਵੀ ਪੜ੍ਹੋ:ਜਲੰਧਰ 'ਚ 50 ਰੁਪਏ ਪਾਰਕਿੰਗ ਫ਼ੀਸ ਨੂੰ ਲੈ ਕੇ ਹੋਇਆ ਝਗੜਾ, ਚੱਲੀਆਂ ਤਲਵਾਰਾਂ

PunjabKesari

ਪੁਲਸ ਨੂੰ ਦਿੱਤੇ ਬਿਆਨਾਂ ’ਚ ਹਰਜੀਤ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਹੱਸੂਵਾਲ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ, ਉਸ ਦੇ 2 ਲੜਕੇ ਹਨ। ਜਿਨ੍ਹਾਂ ’ਤੋਂ ਵੱਡਾ ਅਭਿਜੋਤ ਸਿੰਘ 7 ਸਾਲ ਅਤੇ ਛੋਟਾ ਦਿਲਜੋਤ ਸਿੰਘ ਹੈ। ਦਿਲਜੋਤ ਸਿੰਘ ਨੂੰ ਬਲਦੇਵ ਸਿੰਘ ਵਾਸੀ ਖਡੂਰ ਸਾਹਿਬ ਨੂੰ ਗੋਦ ਦਿੱਤਾ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਹੱਸੂਵਾਲ ਵਿਖੇ ਪੁਰਾਣਾ ਮਕਾਨ ਢਾਹ ਕੇ ਨਵਾਂ ਬਣਾ ਰਿਹਾ ਹੈ ਪਰ ਉਸ ਦੀ ਪਤਨੀ ਸਰਬਜੀਤ ਕੌਰ ਮਕਾਨ ਪਿੰਡ ਦੀ ਥਾਂ ਬੇਗੋਵਾਲ ਬਣਾਉਣ ਨੂੰ ਲੈ ਕੇ ਲੜਾਈ-ਝਗੜਾ ਕਰਦੀ ਰਹਿੰਦੀ ਸੀ।

PunjabKesari

ਹਰਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਕੰਮ ਤੋਂ ਵਾਪਸ ਘਰ ਆਇਆ ਤਾਂ ਅਭਿਜੋਤ ਨੇ ਮੈਨੂੰ ਕਹਿਣ ਲੱਗਾ ਕਿ ਮਾਂ ਨੇ ਮੈਨੂੰ ਧੱਕੇ ਨਾਲ ਕੋਈ ਕੌੜੀ ਚੀਜ਼ ਖੁਆ ਦਿੱਤੀ ਹੈ। ਇਸ ਨਾਲ ਮੇਰੀ ਜੀਭ ਅਤੇ ਮੂੰਹ ਸੁੱਕ ਰਿਹਾ ਹੈ। ਇਸ ਬਾਰੇ ਮੈਂ ਪਿੰਡ ਦੇ ਸਾਬਕਾ ਸਰਪੰਚ ਪੂਰਨ ਸਿੰਘ ਨੂੰ ਦੱਸਿਆ, ਜਿਨ੍ਹਾਂ ਦੀ ਕਾਰ ਵਿਚ ਅਭੀਜੋਤ ਨੂੰ ਲੈ ਕੇ ਜਲੰਧਰ ਮਕਸੂਦਾਂ ਹਸਪਤਾਲ ਚਲੇ ਗਏ ਪਰ ਰਸਤੇ ਵਿਚ ਹੀ ਬੱਚੇ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ:ਡਿਪਟੀ ਕਤਲ ਮਾਮਲੇ 'ਚ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੇ ਖੋਲ੍ਹੇ ਵੱਡੇ ਰਾਜ਼, ਸੁਪਾਰੀ ਲੈਣ ਦੀ ਗੱਲ ਆਈ ਸਾਹਮਣੇ

ਇਸ ਬਾਰੇ ਐੱਸ. ਐੱਚ. ਬੇਗੋਵਾਲ ਗਗਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਬੱਚੇ ਨੂੰ ਪੈਸਟੀਸਾਈਡ ਭਾਵ ਜ਼ਹਿਰੀਲੀ ਦਵਾਈ ਦਿੱਤੀ ਗਈ ਹੈ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਦੇ ਬਿਆਨਾਂ 'ਤੇ ਉਸ ਦੀ ਪਤਨੀ ਅਤੇ ਬੱਚੇ ਦੀ ਮਾਂ ਸਰਬਜੀਤ ਕੌਰ ਖ਼ਿਲਾਫ਼ 302 ਧਾਰਾ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

PunjabKesari
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News