7.45 ਲੱਖ ਮਿਲੀਲੀਟਰ ਨਾਜਾਇਜ਼ ਸ਼ਰਾਬ ਤੇ 6465 ਲਿਟਰ ਲਾਹਣ ਬਰਾਮਦ

11/27/2017 5:07:10 AM

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਦੀ ਪੁਲਸ ਨੇ ਸ਼ਰਾਬ ਮਾਫੀਆ ਖਿਲਾਫ ਇਕ ਕਾਰਵਾਈ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਵੇਈਂ ਨਦੀ ਦੇ ਕੰਢੇ ਚੱਲ ਰਹੀਆਂ ਚਾਲੂ ਭੱਠੀਆਂ ਬਰਾਮਦ ਕਰਕੇ 7. 45 ਲੱਖ ਮਿਲੀਲੀਟਰ ਨਾਜਾਇਜ਼ ਸ਼ਰਾਬ ਅਤੇ 6465 ਲਿਟਰ ਲਾਹਣ ਬਰਾਮਦ ਕਰਕੇ ਕੁੱਲ 15 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜ਼ਿਲਾ ਭਰ 'ਚ ਡਰੱਗ ਮਾਫੀਆ ਖਿਲਾਫ ਚੱਲ ਰਹੀ ਮੁਹਿੰਮ ਦੇ ਤਹਿਤ ਡੀ. ਐੱਸ. ਪੀ. ਸਬ-ਡਵੀਜ਼ਨ ਗੁਰਮੀਤ ਸਿੰਘ ਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੂੰ ਸੂਚਨਾ ਮਿਲੀ ਕਿ ਪਿੰਡ ਬੂਟਾਂ ਦੇ ਨਜ਼ਦੀਕ ਵੇਈਂ ਦੇ ਕੰਢੇ ਕੁੱਝ ਵਿਅਕਤੀ ਵੱਡੇ ਪੱਧਰ 'ਤੇ ਚਾਲੂ ਭੱਠੀਆਂ ਲਗਾ ਕੇ ਸ਼ਰਾਬ ਅਤੇ ਲਾਹਣ ਤਿਆਰ ਕਰ ਰਹੇ ਹਨ। ਜਿਸ 'ਤੇ ਜਦੋਂ ਕੋਤਵਾਲੀ ਪੁਲਸ ਨੇ ਮੌਕੇ 'ਤੇ ਛਾਪਾਮਾਰੀ ਕੀਤੀ ਤਾਂ ਪੁਲਸ ਟੀਮ ਨੂੰ ਵੇਖ ਕੇ ਮੁਲਜ਼ਮ ਮੌਕੇ ਤੋਂ ਭੱਜ ਨਿਕਲੇ। ਤਲਾਸ਼ੀ ਦੌਰਾਨ ਕੋਤਵਾਲੀ ਪੁਲਸ ਨੇ ਵੱਖ-ਵੱਖ ਡਰੰਮਾਂ 'ਚ ਰੱਖੀ 7.45 ਲੱਖ ਮਿਲੀਲੀਟਰ ਨਾਜਾਇਜ਼ ਸ਼ਰਾਬ ਅਤੇ 6465 ਲਿਟਰ ਲਾਹਣ ਬਰਾਮਦ ਕੀਤੀ। ਇਸ ਸਬੰਧੀ ਕੋਤਵਾਲੀ ਪੁਲਸ ਨੇ ਬਲਦੇਵ ਸਿੰਘ ਪੁੱਤਰ ਹਜ਼ਾਰਾ ਸਿੰਘ, ਜਸਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਬੱਬੂ ਪੁੱਤਰ ਬੋਹੜ ਸਿੰਘ, ਆਤਮਾ ਸਿੰਘ ਪੁੱਤਰ ਨਿਰਮਲ ਸਿੰਘ, ਖਜ਼ਾਨ ਸਿੰਘ ਪੁੱਤਰ ਬੰਤਾ ਸਿੰਘ, ਭੋਲਾ ਸਿੰਘ ਪੁੱਤਰ ਖਜ਼ਾਨ ਸਿੰਘ, ਬਿੱਲਾ ਪੁੱਤਰ ਬਹਾਲ ਸਿੰਘ, ਸ਼ਿੰਦਰ ਸਿੰਘ ਪੁੱਤਰ ਬਹਾਲ ਸਿੰਘ, ਤਿਲਕ ਸਿੰਘ ਪੁੱਤਰ ਬੰਤਾ ਸਿੰਘ, ਮਨਜੀਤ ਸਿੰਘ ਪੁੱਤਰ ਤਿਲਕ ਸਿੰਘ, ਲਾਭ ਸਿੰਘ ਪੁੱਤਰ ਬੇਅੰਤ ਸਿੰਘ, ਖਜ਼ਾਨ ਸਿੰਘ ਪੁੱਤਰ ਜੋਗਿੰਦਰ ਸਿੰਘ, ਇੰਦਰਜੀਤ ਸਿੰਘ ਪੁੱਤਰ ਜਗੀਰ ਸਿੰਘ ਸਾਰੇ ਵਾਸੀ ਪਿੰਡ ਬੂਟਾਂ, ਬਲਜਿੰਦਰ ਸਿੰਘ ਪੁੱਤਰ ਗਿਆਨ ਸਿੰਘ ਤੇ ਮਨਿੰਦਰ ਸਿੰਘ ਪੁੱਤਰ ਗਿਆਨ ਸਿੰਘ ਨਿਵਾਸੀ ਬਾਦਸ਼ਾਹਪੁਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਜਾਂਚ ਦੇ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਕੋਤਵਾਲੀ ਪੁਲਸ ਵਲੋਂ ਨਾਮਜ਼ਦ ਕੀਤੇ ਗਏ ਸਾਰੇ ਮੁਲਜ਼ਮ ਲੰਬੇ ਸਮੇਂ ਤੋਂ ਨਜਾਇਜ਼ ਸ਼ਰਾਬ ਅਤੇ ਲਾਹਨ ਬਣਾਉਣ ਦਾ ਕੰਮ ਕਰ ਰਹੇ ਸਨ ਅਤੇ ਵੱਖ-ਵੱਖ ਖੇਤਰਾਂ 'ਚ ਸਪਲਾਈ ਕਰ ਰਹੇ ਸਨ। ਮੁਲਜ਼ਮ ਸ਼ਰਾਬ ਬਣਾਉਣ ਦਾ ਕੰਮ ਵੇਈਂ ਦੇ ਕੰਢੇ ਹੀ ਕਰਦੇ ਸਨ, ਉਥੇ ਹੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ ਹੈ ।  


Related News