ਜਲੰਧਰ ਛਾਉਣੀ ਤੋਂ 6 ਸਾਲਾ ਬੱਚੀ ਅਗਵਾ, ਦੋਸ਼ੀ ਗ੍ਰਿਫ਼ਤਾਰ, ਮਾਮਲਾ ਦਰਜ

Thursday, Jan 04, 2024 - 10:58 AM (IST)

ਜਲੰਧਰ ਛਾਉਣੀ ਤੋਂ 6 ਸਾਲਾ ਬੱਚੀ ਅਗਵਾ, ਦੋਸ਼ੀ ਗ੍ਰਿਫ਼ਤਾਰ, ਮਾਮਲਾ ਦਰਜ

ਜਲੰਧਰ (ਮਹੇਸ਼)- ਤੋਪਖਾਨਾ ਬਾਜ਼ਾਰ ਜਲੰਧਰ ਕੈਂਟ ਤੋਂ ਬੀਤੇ ਦਿਨ 6 ਸਾਲਾ ਬੱਚੀ ਨੂੰ ਅਗਵਾ ਕਰ ਲਿਆ। ਇਸ ਸਬੰਧੀ ਥਾਣਾ ਜਲੰਧਰ ਕੈਂਟ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 363 ਅਤੇ 365 ਤਹਿਤ ਐੱਫ਼. ਆਈ. ਆਰ. ਨੰਬਰ-2 ਦਰਜ ਕਰਕੇ ਤਲਾਸ਼ ਸ਼ੁਰੂ ਕੀਤੀ ਅਤੇ ਸ਼ਾਮ ਨੂੰ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਉਸ ਦੇ ਚੁੰਗਲ ’ਚੋਂ ਲੜਕੀ ਬਰਾਮਦ ਕਰ ਲਈ।

ਬੱਚੀ ਨੂੰ ਆਪਣੇ ਨਾਲ ਲੈ ਕੇ ਜਾਂਦੇ ਸਮੇਂ ਦੋਸ਼ੀ ਸੀ. ਸੀ. ਟੀ. ਵੀ. ਫੁਟੇਜ ’ਚ ਕੈਦ ਹੋ ਗਿਆ ਸੀ। ਪੁਲਸ ਨੇ ਇਹ ਫੁਟੇਜ ਆਪਣੇ ਕਬਜ਼ੇ 'ਚ ਲੈ ਲਈ, ਜਿਸ ਕਾਰਨ ਪੁਲਸ ਲਈ ਉਸ ਤੱਕ ਪਹੁੰਚਣਾ ਆਸਾਨ ਹੋ ਗਿਆ। ਜਲੰਧਰ ਕੈਂਟ ਥਾਣੇ ਦੇ ਐੱਸ. ਐੱਚ. ਓ. ਸੰਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਕੇਸ਼ ਕੁਮਾਰ ਵਾਸੀ ਕਰਤਾਰਪੁਰ ਵਜੋਂ ਹੋਈ ਹੈ। ਉਸ ਨੂੰ ਭਲਕੇ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਤੋਪਖਾਨਾ ਬਾਜ਼ਾਰ ਦੀ ਰਹਿਣ ਵਾਲੀ ਇਸ ਕੁੜੀ ਦਾ ਵੀਰਵਾਰ ਸਵੇਰੇ ਸਿਵਲ ਹਸਪਤਾਲ ਤੋਂ ਮੈਡੀਕਲ ਵੀ ਕਰਵਾਇਆ ਜਾਵੇਗਾ। ਪੁਲਸ ਵੱਲੋਂ ਮੁਲਜ਼ਮ ਨੂੰ ਥਾਣੇ ਦੇ ਲਾਕਅੱਪ ’ਚ ਰੱਖਿਆ ਗਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏ. ਸੀ. ਪੀ. ਕੈਂਟ ਭਲਕੇ ਮੀਡੀਆ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਦੇਣਗੇ।

ਇਹ ਵੀ ਪੜ੍ਹੋ : ਜਲੰਧਰ ’ਚ DSP ਦਲਬੀਰ ਸਿੰਘ ਦੇ ਹੋਏ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਕਾਤਲ ਗ੍ਰਿਫ਼ਤਾਰ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News