ਪੰਜਾਬ ਦੇ ਇਨ੍ਹਾਂ 6 ਅਧਿਆਪਕਾਂ ਦਾ ਅੱਜ ਰਾਸ਼ਟਰੀ ਪੁਰਸਕਾਰ ਨਾਲ ਹੋਵੇਗਾ ਸਨਮਾਨ

Sunday, Jan 05, 2020 - 11:06 AM (IST)

ਪੰਜਾਬ ਦੇ ਇਨ੍ਹਾਂ 6 ਅਧਿਆਪਕਾਂ ਦਾ ਅੱਜ ਰਾਸ਼ਟਰੀ ਪੁਰਸਕਾਰ ਨਾਲ ਹੋਵੇਗਾ ਸਨਮਾਨ

ਨਵਾਂਸ਼ਹਿਰ (ਤ੍ਰਿਪਾਠੀ)— ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਵਾਲੇ ਅਤੇ ਨਿਵੇਕਲੀਆਂ ਪਿਰਤਾਂ ਪਾਉਣ ਵਾਲੇ 6 ਅਧਿਆਪਕਾਂ ਦਾ 5 ਜਨਵਰੀ ਨੂੰ ਮੰਥਨ ਵੱਲੋਂ ਪੂਰੇ ਭਾਰਤ ਦੇ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਦੌਰਾਨ ਰਾਸ਼ਟਰੀ ਪੁਰਸਕਾਰ ਨਾਲ ਸਨਮਾਨ ਕੀਤਾ ਜਾਵੇਗਾ।

ਇਹ ਰਾਸ਼ਟਰੀ ਪੁਰਸਕਾਰ ਲੈਣ ਵਾਲੇ ਅਧਿਆਪਕਾਂ 'ਚ ਬਠਿੰਡਾ ਜ਼ਿਲੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਭੂੰਦੜ ਦੇ ਮੁੱਖ ਅਧਿਆਪਕ ਨਿਰਭੈ ਸਿੰਘ ਭੁੱਲਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਨਥਾਣਾ ਲੜਕੇ ਦੇ ਅਧਿਆਪਕ ਸੁਖਪਾਲ ਸਿੰਘ ਸਿੱਧੂ, ਨਵਾਂਸ਼ਹਿਰ ਜ਼ਿਲੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਟਕਾਰਲਾ ਦੇ ਅਧਿਆਪਕ ਬਲਜਿੰਦਰ ਸਿੰਘ ਵਿਰਕ, ਮਾਨਸਾ ਜ਼ਿਲੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਕੁਲਰੀਆਂ ਦੇ ਅਧਿਆਪਕ ਲਖਵੀਰ ਸਿੰਘ ਬੋਹਾ, ਮੋਗਾ ਜ਼ਿਲੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਥਰਾਜ ਦੇ ਅਧਿਆਪਕ ਸੁਖਵਿੰਦਰ ਸਿੰਘ ਅਤੇ ਪਟਿਆਲਾ ਜ਼ਿਲੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਬਲਬੇੜਾ ਦੇ ਅਧਿਆਪਕ ਸਤੀਸ਼ ਕੁਮਾਰ ਵਿਦਰੋਹੀ ਆਦਿ ਸ਼ਾਮਲ ਹਨ। ਇਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਜਿੱਥੇ ਆਪਣੇ-ਆਪਣੇ ਸਕੂਲਾਂ 'ਚ ਸ਼ਾਨਦਾਰ ਕੰਮ ਕੀਤਾ ਹੈ, ਉੱਥੇ ਹੀ ਬਾਕੀ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰੇਰਿਤ ਕਰਕੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਹੈ।


author

shivani attri

Content Editor

Related News