ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਕੇ 6 ਮੈਂਬਰਾਂ ਨੂੰ ਕੀਤਾ ਕਾਬੂ

Saturday, Aug 05, 2017 - 07:09 PM (IST)

ਜਲੰਧਰ(ਸੋਨੂੰ)— ਜਲੰਧਰ ਦਿਹਾਤੀ ਪੁਲਸ ਨੇ ਲੁਟੇਰਾ ਗਿਰੋਹ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 6 ਮੈਂਬਰਾਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਦੋਸ਼ੀਆਂ ਦੇ ਕੋਲੋਂ 2 ਪਿਸਤੌਲਾਂ, ਇਕ ਏਅਰ ਪਿਸਤੌਲ, 29 ਮੋਬਾਈਲ, ਇਕ ਲੱਖ ਰੁਪਏ, ਕਾਰ, ਤਿੰਨ ਮੋਟਰਸਾਈਕਲ, 490 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਦੋਸ਼ੀਆਂ ਦੀ ਪਛਾਣ ਕਰਤਾਰਪੁਰ ਦੇ ਦਲਜੀਤ ਸਿੰਘ, ਬੈਗੋਵਾਲ ਦੇ ਸਤਵਿੰਦਰ ਸਿੰਘ, ਮਕਸੂਦਾਂ ਦੇ ਮੋਤੀ, ਸਰਬਜੋਤ ਸਿੰਘ ਸਾਬਾ, ਮੁਕਲ ਅਤੇ ਟਾਂਡਾ ਦੇ ਸੰਦੀਪ ਸਿੰਘ ਦੇ ਰੂਪ 'ਚ ਹੋਈ ਹੈ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਪ੍ਰਫੈਸ਼ਨਲ ਗੈਂਗ ਅਤੇ ਇਨ੍ਹ੍ਹਾਂ ਨੇ ਦੋ ਦਰਜਨ ਤੋਂ ਵੱਧ ਜ਼ਿਆਦਾ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਸਾਰਿਆਂ 'ਤੇ ਇਕ ਦਰਜਨ ਤੋਂ ਵੱਧ ਕੇਸ ਦਰਜ ਹਨ।


Related News