ਪੰਜਾਬ ਸਰਕਾਰ ਵਲੋਂ 6 ਆਈ. ਏ. ਐੱਸ. ਅਧਿਕਾਰੀ ਤਬਦੀਲ

08/12/2020 11:37:27 PM

ਚੰਡੀਗੜ੍ਹ,(ਰਮਨਜੀਤ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 6 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਸਰਕਾਰ ਵਲੋਂ ਇਹ ਹੁਕਮ ਅੱਜ ਜਾਰੀ ਕੀਤੇ ਅਤੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਜਾਰੀ ਹੁਕਮਾਂ ਅਨੁਸਾਰ ਸਤੀਸ਼ ਚੰਦਰ ਨੂੰ ਸਪੈਸ਼ਲ ਚੀਫ ਸੈਕਟਰੀ ਗ੍ਰਹਿ ਵਿਭਾਗ ਦੇ ਨਾਲ-ਨਾਲ ਸਥਾਨਕ ਸਰਕਾਰਾਂ ਦਾ ਵਾਧੂ ਚਾਰਜ, ਸੰਜੈ ਕੁਮਾਰ ਨੂੰ ਐਡੀਸ਼ਨਲ ਚੀਫ ਸੈਕਟਰੀ ਟੂਰਿਜ਼ਮ ਐਂਡ ਕਲਚਰਲ ਅਫੇਅਰਜ਼ ਲਗਾਇਆ ਹੈ।

ਆਲੋਕ ਸ਼ੇਖਰ ਨੂੰ ਪ੍ਰਿੰਸੀਪਲ ਸੈਕਟਰੀ ਇਨਵੈਸਟਮੈਂਟ ਪ੍ਰਮੋਸ਼ਨ ਅਤੇ ਵਾਧੂ ਤੌਰ 'ਤੇ ਪ੍ਰਿੰਸੀਪਲ ਸੈਕਟਰੀ ਸਾਇੰਸ ਟੈਕਨੋਲਾਜੀ ਐਂਡ ਐਨਵਾਇਰਨਮੈਂਟ, ਪ੍ਰਿੰਸੀਪਲ ਸੈਕਟਰੀ ਪਾਰਲੀਮੈਂਟਰੀ ਅਫੇਅਰਜ਼, ਪ੍ਰਿੰਸੀਪਲ ਸੈਕਟਰੀ ਇੰਡਸਟਰੀ ਐਂਡ ਕਾਮਰਸ, ਪ੍ਰਿੰਸੀਪਲ ਸੈਕਟਰੀ ਇਨਫਾਰਮੇਸ਼ਨ ਟੈਕਨੋਲਾਜੀ, ਪ੍ਰਿੰਸੀਪਲ ਸੈਕਟਰੀ ਗਵਰਨੈਂਸ ਰਿਫਾਰਮਸ ਐਂਡ ਪਬਲਿਕ ਗ੍ਰੀਵੈਂਸ, ਹੁਸਨ ਲਾਲ ਨੂੰ ਪ੍ਰਿੰਸੀਪਲ ਸੈਕਟਰੀ ਸਪੋਰਟਸ ਐਂਡ ਯੂਥ ਸਰਵਿਸ ਅਤੇ ਵਾਧੂ ਤੌਰ 'ਤੇ ਪ੍ਰਿੰਸੀਪਲ ਸੈਕਟਰੀ ਇਲੈਕਸ਼ਨ, ਵਾਧੂ ਤੌਰ 'ਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਲਗਾਇਆ ਹੈ। ਇਸ ਦੇ ਨਾਲ ਹੀ ਵਿਵੇਕ ਪ੍ਰਤਾਪ ਸਿੰਘ ਨੂੰ ਸੈਕਟਰੀ ਪਰਸੋਨਲ ਵਾਧੂ ਤੌਰ 'ਤੇ ਸੈਕਟਰੀ ਵਿਜੀਲੈਂਸ, ਸੈਕਟਰੀ ਜਨਰਲ ਐਡਮਿਨਿਸਟ੍ਰੇਸ਼ਨ ਵਾਧੂ ਤੌਰ 'ਤੇ ਮੈਨੇਜਿੰਗ ਡਾਇਰੈਕਟਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਮੈਨੇਜਿੰਗ ਡਾਇਰੈਕਟਰ ਕਾਨਵੇਅਰ, ਰੂਹੀ ਦੁਗ ਨੂੰ ਐਡੀਸ਼ਨਲ ਸੈਕਟਰੀ ਮੈਡੀਕਲ ਐਜੁਕੇਸ਼ਨ ਐਂਡ ਰਿਸਰਚ ਅਤੇ ਵਾਧੂ ਤੌਰ 'ਤੇ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਲਗਾਇਆ ਗਿਆ ਹੈ।


Deepak Kumar

Content Editor

Related News