ਜਲੰਧਰ ਜ਼ਿਲ੍ਹੇ 'ਚ 55 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 4 ਨੇ ਤੋੜਿਆ ਦਮ
Thursday, Sep 03, 2020 - 01:38 PM (IST)
ਜਲੰਧਰ (ਰੱਤਾ) : ਪਿਛਲੇ ਕਈ ਮਹੀਨਿਆਂ ਤੋਂ ਜਾਰੀ ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਰੁਕਦਾ ਦਿਖਾਈ ਨਹੀਂ ਦੇ ਰਿਹਾ। ਅੱਜ ਵੀਰਵਾਰ ਨੂੰ ਸਵੇਰੇ ਹੀ 55 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਇਸ ਦੇ ਨਾਲ ਹੀ 4 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਰੋਗੀਆਂ ਦਾ ਅੰਕੜਾ 7000 ਤੋਂ ਪਾਰ ਪੁੱਜ ਗਿਆ ਹੈ। ਦੂਜੇ ਪਾਸੇ ਬੁੱਧਵਾਰ ਨੂੰ ਜ਼ਿਲ੍ਹੇ 'ਚ ਜਿਥੇ 111 ਮੇਲ ਅਤੇ 64 ਫੀਮੇਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਉਥੇ ਹੀ 7 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ , ਉਨ੍ਹਾਂ 'ਚੋਂ ਪਿੰਡ ਰਾਓਵਾਲੀ ਸਥਿਤ ਇਕ ਹੀ ਫੈਕਟਰੀ ਦੇ 17 ਕਰਮਚਾਰੀ, ਮਾਡਲ ਟਾਊਨ ਅਤੇ ਦੀਪ ਨਗਰ ਦੇ ਇਕ ਹੀ ਪਰਿਵਾਰ ਦੇ ਕਈ ਮੈਂਬਰ ਸ਼ਾਮਲ ਹਨ। ਓਧਰ ਮਹਿਕਮੇ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕੋਰੋਨਾ ਪਾਜ਼ੇਟਿਵ ਜਿਨ੍ਹਾਂ ਮਰੀਜ਼ਾਂ ਨੇ ਦਮ ਤੋੜਿਆ ਹੈ, ਉਹ ਹੋਰ ਵੀ ਕਈ ਬੀਮਾਰੀਆਂ ਤੋਂ ਗ੍ਰਸਤ ਸਨ।
ਇਹ ਵੀ ਪੜ੍ਹੋ : ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਕੰਧਾਂ ਵੀ ਪੜ੍ਹਾਉਣਗੀਆਂ
ਅੱਜ ਇਨ੍ਹਾਂ ਨੇ ਹਾਰੀ 'ਕੋਰੋਨਾ' ਨਾਲ ਜੰਗ
1. ਵਿਜੇ ਕੁਮਾਰ (69) ਜੇ. ਪੀ. ਨਗਰ
2. ਸੰਤੋਸ਼ (60) ਬਸਤੀ ਪੀਰ ਦਾਦ
3. ਚੰਚਲ ਰਾਣੀ (68) ਸ਼ਾਹਕੋਟ
4. ਕ੍ਰਿਸ਼ਣ ਲਾਲ (75) ਮੁਹੱਲਾ ਕਰਾਰ ਖਾਂ
395 ਦੀ ਰਿਪੋਰਟ ਆਈ ਨੈਗੇਟਿਵ ਅਤੇ 136 ਹੋਰਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 395 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 136 ਹੋਰਾਂ ਨੂੰ ਛੁੱਟੀ ਦੇ ਦਿੱਤੀ ਗਈ। ਓਧਰ ਮਹਿਕਮੇ ਨੇ 324 ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਬਾਰਟਰੀ ਭੇਜੇ ਹਨ।
ਇਹ ਵੀ ਪੜ੍ਹੋ : ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਵਾਨ ਰਾਜੇਸ਼ ਨੇ ਪਰਿਵਾਰ ਨੂੰ ਕਹੇ ਸਨ ਇਹ ਆਖ਼ਰੀ ਬੋਲ (ਤਸਵੀਰਾਂ)
ਕੁੱਲ ਸੈਂਪਲ-67806
ਨੈਗੇਟਿਵ ਆਏ-60919
ਡਿਸਚਾਰਜ ਹੋਏ ਮਰੀਜ਼-4520
ਮੌਤਾਂ ਹੋਈਆਂ-183
ਐਕਟਿਵ ਕੇਸ-2242