53 ਸਾਲ ਪੁਰਾਣਾ ਰੇਡੀਓ, 18ਵੀਂ ਸਦੀ ਪੁਰਾਣੇ ਸਿੱਕੇ ਸੰਭਾਲ ਕੇ ਰੱਖੇ ਹਨ ਬੂਟਾ ਰਾਮ ਥਿੰਦ ਨੇ

Sunday, Jan 16, 2022 - 09:59 PM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ)- ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀ ਹੁੰਦਾ ਅਤੇ ਮਨੁੱਖ ਵੱਲੋਂ ਆਪਣੇ ਸ਼ੌਕ ਨੂੰ  ਕਿਸੇ ਵੀ ਸਮੇਂ ਪੂਰਾ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਚੀਜ਼ ਨੂੰ ਦਿਲ ਨਾਲ ਚਾਹੋ ਤਾਂ ਸਾਰੀ ਕੁਦਰਤ ਉਸ ਨਾਲ ਮਿਲਾਉਣ ਦੀ ਕੋਸ਼ਿਸ਼ ’ਚ ਜੁੱਟ ਜਾਂਦੀ ਹੈ ਤੇ ਦੁਨਿਆ ’ਚ ਹਰ ਮਨੁੱਖ ਨੂੰ ਵੱਖਰੇ-ਵੱਖਰੇ ਸ਼ੌਕ ਹੁੰਦੇ ਹਨ ਅਤੇ ਕਈ ਮਨੁੱਖ ਤਾਂ ਆਪਣੇ ਵੱਖਰੇ-ਵੱਖਰੇ ਸ਼ੌਕਾਂ ਦੇ ਨਾਲ ਆਪਣੀ ਵੱਖਰੀ ਪਛਾਣ ਵੀ ਬਣਾ ਲੈਂਦੇ ਹਨ। ਗੱਲ ਕਰਦੇ ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਹਲਕਾ ਬੱਲੂਆਣਾ ਦੇ ਪਿੰਡ ਕੇਰਾ ਖੇੜਾ ਦੀ ਜਿਸ ’ਚ 77 ਸਾਲ ਦੇ ਬਜੁਰਗ ਬੂਟਾ ਰਾਮ ਥਿੰਦ ਨੇ ਆਪਣੇ ਸ਼ੌਕ ਪੂਰੇ ਕਰਦੇ ਹੋਏ 18 ਵੀਂ ਸਦੀ ਤੋਂ ਹੁਣ ਤੱਕ ਦੇ ਪੁਰਾਣੇ ਸਿੱਕੇ ਸਾਂਭ ਕੇ ਰੱਖੇ ਹੋਏ ਹਨ ਅਤੇ ਅੱਜ ਤੋਂ 53 ਸਾਲ ਪੁਰਾਣਾ ਰੇਡੀੳ ਬੜੀ ਰੀਜ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਜੋ ਅੱਜ ਵੀ ਉਨ੍ਹਾਂ ਨੂੰ ਖ਼ਬਰਾਂ ਅਤੇ ਮਿੱਠੇ ਗੀਤ ਨਾਲ ਦੁਕਾਨ ’ਤੇ ਗ੍ਰਾਹਕਾ ਦਾ ਮਨੋਰੰਜਨ ਕਰਦਾ ਹੈ। ਇਸ ਸਬੰਧੀ ਜਗ ਬਾਣੀ ਪੰਜਾਬ ਕੇਸਰੀ ਦੇ ਪੱਤਰਕਾਰ ਨੇ ਜਦੋਂ ਪਿੰਡ ਕੇਰਾ ਖੇੜਾ ’ਚ ਦੌਰਾ ਕੀਤਾ ਤਾਂ ਸਾਡੇ ਪੱਤਰਕਾਰ ਨੂੰ  ਲੋਕਾਂ ਨੇ ਪੁਰਾਣੇ ਬਜੁਗਰ ਵੱਲੋਂ ਸਾਂਭ ਕੇ ਰੱਖਿਆ ਵਿਰਾਸਤੀ ਵਸਤਾਂ ਸਬੰਧੀ ਦੱਸਿਆ, ਇਸ ਸਬੰਧੀ ਜਦੋਂ ਪੱਤਰਕਾਰ ਵੱਲੋਂ ਪਿੰਡ ਕੇਰਾ ਖੇੜਾ ਦੇ ਵਾਸੀ ਬੂਟਾ ਰਾਮ ਥਿੰਦ ਨਾਲ ਉਨ੍ਹਾਂ ਦੀ ਦੁਕਾਨ ’ਤੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਸ ਦਾ ਪਰਿਵਾਰ ਪਹਿਲਾ ਪਾਕਿਸਤਾਨ ’ਚ ਰਹਿਦਾ ਸੀ ਅਤੇ ਹਿੰਦ-ਪਾਕਿ ਦੀ ਵੰਡ ਤੋਂ ਬਾਅਦ ਉਹ ਚੜਕੇ ਪੰਜਾਬ ’ਚ ਆ ਕੇ ਵਸੇ ਤਾਂ ਉਨ੍ਹਾਂ ਪਿਤਾ ਚੋਧਰੀ ਰਾਮ ਕੋਲ ਕੁਝ ਪੁਰਾਤਨ ਸਿਕੇ ਸਨ ਜੋ ਉਨ੍ਹਾਂ ਨੇ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਲਈ ਵਿਰਾਸਤ ਵਜੋਂ ਉਨ੍ਹਾਂ ਦੀ ਝੋਲੀ ਪਾਏ ਸਨ ਅਤੇ  ਬਚਪਨ ਤੋਂ ਹੀ ਉਸ ਨੂੰ ਪੁਰਾਣੇ ਸਿੱਕੇ ਇਕਠੇ ਕਰਨ ਦਾ ਸ਼ੌਕ ਸੀ।

PunjabKesari

ਗ੍ਰਾਹਕ ਵੱਲੋਂ ਪੁਰਾਤਨ ਸਿੱਕੇ ਖਰੀਦ ਕੇ ਇਕਠੇ ਕੀਤੇ
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 5, 6 ਦਹਾਕੇ ਪਹਿਲਾਂ ਪਿੰਡ ਕੇਰਾ ਖੇੜਾ ’ਚ ਚਾਰਾਂ ਭਰਾਵਾ ਵੱਲੋਂ ਇੱਕ ਸਾਂਝਾ ਕਰਿਆਨਾ ਸਟੋਰ ਖੋਲ੍ਹਿਆ ਅਤੇ ਉਸਦੇ ਮਰਹੂਮ ਭਰਾ ਵਰਿਆਮ ਚੰਦ ਥਿੰਦ, ਕਾਲੂ ਰਾਮ ਥਿੰਦ, ਮੁਨਸ਼ੀ ਰਾਮ ਥਿੰਦ ਅਤੇ ਉਸ ਵੱਲੋਂ ਦੁਕਾਨ ’ਤੇ ਹਰ ਆਉਣ ਜਾਣ ਵਾਲੇ ਗ੍ਰਾਹਕ ਵੱਲੋਂ ਪੁਰਾਤਨ ਸਿੱਕੇ ਖਰੀਦ ਕੇ ਇਕਠੇ ਕੀਤੇ ਜਾਂਦੇ ਸਨ। ਉਨ੍ਹਾਂ ਦੱਸਿਆ  ਕਿ ਉਨ੍ਹਾਂ ਨੂੰ ਪੁਰਾਣੇ ਸਿੱਕੇ ਖਰੀਦਨ ਦਾ ਸ਼ੌਕ ਇਕ ਜਨੂਨ ਦੀ ਤਰ੍ਹਾਂ ਵੱਧ ਗਿਆ ਅਤੇ ਉਹ ਪੁਰਾਤਨ ਪਿੰਡਾਂ ’ਚ ਜਾ ਜਾ ਕੇ ਕੁੱਝ ਚੀਜ਼ਾਂ ਬਦਲੇ ਲੋਕਾਂ ਤੋਂ ਪੁਰਾਣੇ ਸਿੱਕੇ  ਇੱਕਠੇ ਕਰਦਾ ਸੀ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 146 ਦੌੜਾਂ ਨਾਲ ਹਰਾ ਕੇ ਆਸਟਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕੀਤੀ
 
1000 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਪੁਰਾਤਨ ਸਿੱਕੇ ਇੱਕਠੇ ਕੀਤੇ ਹੋਏ ਹਨ

ਥਿੰਦ ਨੇ ਦੱਸਿਆ ਕਿ ਉਨ੍ਹਾਂ ਕੋਲ ਅੱਜ ਦੇ ਸਮੇਂ ਗੋਲ ਪੈਸਾ, ਮੋਰੇ ਵਾਲਾ ਪੈਸਾ, ਸਿੱਕਾ, ਟਕਾ, ਆਣਾ, ਦੁਆਨੀ, ਥੇਲਾ, ਇਕ ਪੈਸਾ, ਦੁੱਕੀ, ਚੁਆਨੀ, ਪੰਜੀ, ਦੱਸੀ, 20 ਪੈਸਾ, 25 ਪੈਸਾ, 50 ਪੈਸਾ, ਰੁਪਇਆ, 2 ਰੁਪਏ, 5 ਰੁਪਏ, ਤੇ ਦੱਸ ਰੁਪਏ ਦੇ ਨੋਟ ਤੋਂ ਲੈ ਕੇ ਦੁਨੀਆ ਦੇ ਹਰ ਪ੍ਰਕਾਰ ਦਾ ਪੁਰਾਤਨ ਸਿੱਕਾ ਉਨ੍ਹਾਂ ਕੋਲ ਮਜੂਦ ਹਨ। ਜੋ ਉਨ੍ਹਾਂ ਨੇ ਬੜੀ ਰੀਜ਼ ਨਾਲ ਸਾਂਭ ਕੇ ਰੱਖੇ ਹੋਏ ਹਨ ਅਤੇ ਸਕੂਲੀ ਬੱਚੇ, ਪਿੰਡ ਦੇ ਲੋਕ ਅਤੇ ਦੂਰ ਦੁਰਾਡੇ ਤੋਂ ਕਈ ਲੋਕ ਉਨ੍ਹਾਂ ਕੋਲ ਪੁਰਾਤਨ ਸਿੱਕੇ ਵੇਖਣ ਅਤੇ ਜਾਣਾਕਰੀ ਲੈਣ ਲਈ ਆਉਂਦੇ ਹਨ ਅਤੇ ਉਨ੍ਹਾਂ ਵੱਲੋਂ ਬੜੀ ਉਤਸ਼ਾਹ ਨਾਲ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜ ਦੇ ਯੁੱਗ ’ਚ ਨਵੀਂ ਪਿੜੀ ਨੂੰ ਪੁਰਾਣੇ ਸਮੇਂ ਦੇ ਸਿੱਕਿਆਂ ਬਾਰੇ ਕੋਈ ਜਾਣਕਾਰੀ ਨਹੀ ਹੈ ਅਤੇ ਉਨ੍ਹਾਂ ਵੱਲੋਂ ਨਵੀਂ ਪਿੜੀ ਨੂੰ ਗੋਲ ਪੈਸਾ, ਮੋਰੇ ਵਾਲਾ ਪੈਸਾ, ਸਿੱਕਾ, ਟਕਾ, ਆਣਾ, ਦੁਆਨੀ, ਥੇਲਾ, ਇਕ ਪੈਸਾ, ਦੁੱਕੀ, ਚੁਆਨੀ, ਪੰਜੀ, ਦੱਸੀ, 20 ਪੈਸਾ, 25 ਪੈਸਾ, 50 ਪੈਸੇ ਸਬੰਧੀ ਜਾਣਾਕਰੀ ਦੇਕੇ ਉਨ੍ਹਾਂ ਦੇ ਗਿਆਨ ’ਚ ਵਾਧਾ ਕਰ ਰਹੇ ਹਨ।

ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਖਿਤਾਬ ਬਚਾਉਣ ਓਮਾਨ ਰਵਾਨਾ ਹੋਈ ਭਾਰਤੀ ਮਹਿਲਾ ਹਾਕੀ ਟੀਮ
 
ਪੁਰਾਣੇ ਜਮਾਣੇ ਦਾ 53 ਸਾਲ ਪੁਰਾਣਾ ਰੇਡਿੳ ਵੀ ਸਾਂਭ ਕੇ ਰੱਖਿਆ ਹੋਇਆ ਹੈ

ਬੂਟਾ ਰਾਮ ਥਿੰਦ ਨੇ ਦੱਸਿਆ ਕਿ ਆਪਣੇ ਸ਼ੌਕ ਨੂੰ ਸਦਾ ਬਰਕਰਾਰ ਰੱਖਣ ਲਈ ਉਨ੍ਹਾਂ ਵੱਲੋਂ ਅਬੋਹਰ ਦੀ 9 ਨੰਬਰ ਗਲੀ ’ਚ 50 ਸਾਲ ਪਹਿਲਾ 100 ਰੁਪਏ ਦਾ ਇਕ ਰੇਡੀਓ ਖਰੀਦੀਆਂ ਸੀ,  ਜੋਕਿ ਦੁਕਾਨ ’ਤੇ ਉਨ੍ਹਾਂ ਨੂੰ ਦੁਨੀਆ ਭਰ ਦੀ ਜਾਣਕਾਰੀ ਤੇ ਪੁਰਾਣੇ ਜਮਾਣੇ ਦੇ ਗੀਤ ਸੁਣਾਉਂਦਾ ਹੈ ਤੇ ਆਸੇਪਾਸੇ ਦੇ ਲੋਕ ਅਤੇ ਪਿੰਡ ਦੇ ਲੋਕ ਉਸ ਸਮੇਂ ਉਨ੍ਹਾਂ ਦਾ ਰੇਡੀਓ ਵੇਖਣ ਲਈ ਬੜੇ ਉਤਸ਼ਾਹ ਨਾਲ ਉਨ੍ਹਾਂ ਦੀ ਦੁਕਾਨ ’ਤੇ ਆਉਂਦੇ ਸਨ ਤੇ ਦੇਰ ਸ਼ਾਮ ਤੱਕ ਉਨ੍ਹਾਂ ਕੋਲ ਬੈਠ ਕੇ ਖ਼ਬਰਾਂ ਅਤੇ ਗੀਤ ਸੁਣਦੇ ਸਨ। ਉਨ੍ਹਾਂ ਕਿਹਾ ਕਿ ਉਹ ਰੇਡੀਓ ਅੱਜ ਵੀ 53 ਸਾਲ ਪਹਿਲਾਂ ਵਾਂਗ ਉਨ੍ਹਾਂ ਦੀ ਦੁਕਾਨ ’ਤੇ ਖ਼ਬਰਾਂ ਤੇ ਪੁਰਾਣੇ ਗੀਤ ਸੁਣਾਉਂਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News