500 ਲੀਟਰ ਲਾਹਣ ਬਰਾਮਦ

11/22/2017 3:29:45 AM

ਬਟਾਲਾ,  (ਬੇਰੀ)-   ਅੱਜ ਦੇਰ ਸ਼ਾਮ ਐਕਸਾਈਜ਼ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕਰਦਿਆਂ 500 ਲੀਟਰ ਲਾਹਣ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ।ਐਕਸਾਈਜ਼ ਵਿਭਾਗ ਬਟਾਲਾ ਦੀ ਇੰਸਪੈਕਟਰ ਨਰਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਅੱਜ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਦਿਆਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਤਲਵੰਡੀ ਗੋਰਾਇਆ, ਅਬਦਾਲ, ਕਠਿਆਲਾ, ਬੱਥੋਵਾਲ ਆਦਿ ਵਿਖੇ ਪੁਲਸ ਟੀਮ ਏ. ਐੱਸ. ਆਈ. ਜਸਪਿੰਦਰ ਸਿੰਘ, ਹੌਲਦਾਰ ਜੋਗਿੰਦਰ ਮਸੀਹ, ਹੌਲਦਾਰ ਪ੍ਰਗਟ ਸਿੰਘ, ਹੌਲਦਾਰ ਹਰਜੀਤ ਸਿੰਘ, ਹੌਲਦਾਰ ਰਣਜੀਤ ਸਿੰਘ ਸਮੇਤ ਛਾਪੇਮਾਰੀ ਕਰਦਿਆਂ 500 ਲੀਟਰ ਲਾਹਣ ਬਰਾਮਦ ਕੀਤੀ ਹੈ। ਮੈਡਮ ਵਾਲੀਆ ਨੇ ਅੱਗੇ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਜੋ ਕਿ ਵੱਖ-ਵੱਖ ਡਰੰਮਾਂ ਵਿਚ ਪਾਈ ਸੀ, ਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਸੀ।
੨੧74P25RRY੩੧.“96


Related News