ਰੇਲਵੇ ਪੈਨਸ਼ਨ ਅਦਾਲਤ ’ਚ 50 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

Tuesday, Dec 17, 2024 - 12:27 PM (IST)

ਫਿਰੋਜ਼ਪੁਰ (ਮਲਹੋਤਰਾ) : ਰੇਲ ਮੰਡਲ ਦਫ਼ਤਰ ’ਚ ਸੋਮਵਾਰ ਸਾਲਾਨਾ ਪੈਨਸ਼ਨ ਅਦਾਲਤ ਲਾਈ ਗਈ। ਏ. ਡੀ. ਆਰ. ਐੱਮ. ਰਜਿੰਦਰ ਕੁਮਾਰ ਕਾਲੜਾ ਨੇ ਦੱਸਿਆ ਕਿ ਇਸ ਦੌਰਾਨ ਕੁੱਲ 50 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨਾਂ ਦਾ ਮੌਕੇ ’ਤੇ ਨਿਪਟਾਰਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਅਦਾਲਤ ’ਚ ਮੰਡਲ ਦੀਆਂ ਸਾਰੀਆਂ ਬ੍ਰਾਂਚਾਂ ਦੇ ਪ੍ਰਮੁੱਖ, ਰੇਲਵੇ ਯੂਨੀਅਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ, ਜਿਨਾਂ ਦੀ ਹਾਜ਼ਰੀ ’ਚ ਵਿਭਾਗ ਦੇ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਕੇ ਉਨ੍ਹਾਂ ਨੂੰ ਰਾਹਤ ਪਹੁੰਚਾਈ ਗਈ। ਇਸ ਦੌਰਾਨ ਮੰਡਲ ਦੀ ਪ੍ਰਮੁੱਖ ਪ੍ਰਸੋਨਲ ਅਫ਼ਸਰ ਸਾਕਸ਼ੀ ਸਿੰਘ, ਸਹਾਇਕ ਪ੍ਰਸੋਨਲ ਅਫਸਰ ਰਕੇਸ਼ ਕੁਮਾਰ, ਪ੍ਰਸੋਨਲ ਅਤੇ ਲੇਖਾ ਸ਼ਾਖਾ ਦੇ ਸਾਰੇ ਅਧਿਕਾਰੀ ਸ਼ਾਮਲ ਹੋਏ।
 


Babita

Content Editor

Related News