ਪੁੱਤ ਜੰਮਣ 'ਤੇ ਦੋਸਤਾਂ ਨਾਲ ਕਰ ਰਿਹਾ ਸੀ ਪਾਰਟੀ, ਨਹਿਰ ਕੰਢੇ ਹੋਇਆ ਕੁੱਝ ਅਜਿਹਾ ਕਿ ਪੈ ਗਿਆ ਚੀਕ-ਚਿਹਾੜਾ (ਵੀਡੀਓ)

Friday, Jul 07, 2023 - 10:41 AM (IST)

ਪੁੱਤ ਜੰਮਣ 'ਤੇ ਦੋਸਤਾਂ ਨਾਲ ਕਰ ਰਿਹਾ ਸੀ ਪਾਰਟੀ, ਨਹਿਰ ਕੰਢੇ ਹੋਇਆ ਕੁੱਝ ਅਜਿਹਾ ਕਿ ਪੈ ਗਿਆ ਚੀਕ-ਚਿਹਾੜਾ (ਵੀਡੀਓ)

ਬਠਿੰਡਾ : ਇੱਥੇ ਬਠਿੰਡਾ ਸਰਹਿੰਦ ਨਹਿਰ 'ਚ ਬੀਤੀ ਦੇਰ ਰਾਤ 4 ਨੌਜਵਾਨਾਂ ਨਾਲ ਵੱਡਾ ਹਾਦਸਾ ਵਾਪਰਿਆ। ਇਸ ਘਟਨਾ ਦੌਰਾਨ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ, ਜਦੋਂ ਕਿ 2 ਨੌਜਵਾਨਾਂ ਨੂੰ ਮੌਕੇ 'ਤੇ ਨਹਿਰ 'ਚੋਂ ਬਾਹਰ ਕੱਢ ਲਿਆ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ 11.30 ਵਜੇ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਏਅਰ ਇੰਡੀਆ ਕੋਲ ਪਾਇਲਟਾਂ ਦੀ ਕਮੀ, ਕਈ ਘੰਟੇ ਦਿੱਲੀ ਏਅਰਪੋਰਟ 'ਤੇ ਫਸੇ ਰਹੇ ਯਾਤਰੀ, ਜੰਮ ਕੇ ਹੋਇਆ ਹੰਗਾਮਾ

ਦਰਅਸਲ ਇਨ੍ਹਾਂ 'ਚੋਂ ਇਕ ਨੌਜਵਾਨ ਦੇ ਘਰ ਪੁੱਤਰ ਪੈਦਾ ਹੋਇਆ ਸੀ, ਜਿਸ ਦੀ ਪਾਰਟੀ ਉਹ ਨਹਿਰ ਕੰਢੇ ਆਪਣੇ ਦੋਸਤਾਂ ਨਾਲ ਕਰ ਰਿਹਾ ਸੀ। ਇਸ ਦੌਰਾਨ ਉਹ ਨਹਾਉਣ ਲਈ ਜਦੋਂ ਨਹਿਰ 'ਚ ਗਏ ਤਾਂ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਰੀ ਹੋ ਗਿਆ Yellow Alert, ਇਸ ਤਾਰੀਖ਼ ਤੱਕ ਸੋਚ-ਸਮਝ ਕੇ ਘਰੋਂ ਨਿਕਲੋ

ਇਨ੍ਹਾਂ 'ਚੋਂ ਇਕ ਨੌਜਵਾਨ ਨਵਜਨਮੇ ਬੱਚੇ ਦਾ ਪਿਤਾ ਹੈ। ਇਸ ਕਾਰਨ ਜਿੱਥੇ ਇਕ ਪਾਸੇ ਘਰ 'ਚ ਨਵੇਂ ਬੱਚੇ ਦੇ ਜਨਮ ਦੀਆਂ ਖ਼ੁਸ਼ੀਆਂ ਛਾਈਆਂ ਹੋਈਆਂ ਸਨ, ਉੱਥੇ ਹੀ ਨੌਜਵਾਨ ਨਾਲ ਇਹ ਭਾਣਾ ਵਾਪਰਨ ਕਾਰਨ ਘਰ 'ਚ ਗਮ ਦਾ ਮਾਹੌਲ ਛਾਇਆ ਹੋਇਆ ਹੈ। ਫਿਲਹਾਲ ਦੋਹਾਂ ਨੌਜਵਾਨਾਂ ਦੀ ਭਾਲ ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News