ਨੂਰਮਹਿਲ 'ਚ 5 ਸਾਲਾ ਬੱਚੀ ਨਾਲ ਵਾਪਰੀ ਅਣਹੋਣੀ, ਸੱਪ ਦੇ ਡੰਗਣ ਨਾਲ ਮੌਕੇ 'ਤੇ ਹੋਈ ਮੌਤ

Tuesday, Jul 26, 2022 - 01:31 PM (IST)

ਨੂਰਮਹਿਲ 'ਚ 5 ਸਾਲਾ ਬੱਚੀ ਨਾਲ ਵਾਪਰੀ ਅਣਹੋਣੀ, ਸੱਪ ਦੇ ਡੰਗਣ ਨਾਲ ਮੌਕੇ 'ਤੇ ਹੋਈ ਮੌਤ

ਜਲੰਧਰ (ਸੋਨੂੰ) - ਨੂਰਮਹਿਲ ਥਾਣਾ ਖੇਤਰ ਦੇ ਬਾਠ ਪਿੰਡ 'ਚ ਸੱਪ ਦੇ ਡੰਗਣ ਨਾਲ 5 ਸਾਲਾ ਬੱਚੀ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਮ੍ਰਿਤਕ ਬੱਚੀ ਦੇ ਪਿਤਾ ਹਰਦੀਪ ਸਿੰਘ ਉਰਫ ਦੀਪਾ ਨੇ ਦੱਸਿਆ ਕਿ ਮੇਰੀਆਂ ਦੋ ਧੀਆਂ ਹਨ। ਇਕ ਦੀ ਉਮਰ 7 ਸਾਲ ਅਤੇ ਦੂਜੀ 5 ਸਾਲ ਦੀ ਸੀ।

ਪੜ੍ਹੋ ਇਹ ਵੀ ਖ਼ਬਰ: ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਪਿਤਾ ਨੇ ਦੱਸਿਆ ਕਿ ਰਾਤ ਨੂੰ ਅਸੀਂ ਸਾਰੇ ਪਰਿਵਾਰ ਵਾਲੇ ਕਮਰੇ ਦੇ ਬਾਹਰ ਵਰਾਂਡੇ ਵਿੱਚ ਸੌਂ ਰਹੇ ਸੀ। ਘਰ 'ਚ ਸੱਪ ਨੂੰ ਦੇਖ ਕੇ ਮੇਰੀ ਧੀ ਰੀਆ (5) ਜ਼ੋਰ-ਜ਼ੋਰ ਨਾਲ ਚੀਕਣ ਲੱਗੀ। ਇਸ ਦੌਰਾਨ ਸੱਪ ਨੇ ਉਸ ਨੂੰ ਡੰਗ ਲਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ


author

rajwinder kaur

Content Editor

Related News