5 ਸਾਲਾ ਬੱਚੇ ਨੂੰ 10 ਵਾਰ ਗੁਲੂਕੋਜ਼ ਦੀ ਸੂਈ ਲਾਉਣ ਵਾਲੀ ਡਾਕਟਰ ਨੇ ਇੰਝ ਕੱਢਿਆ ਮਾਪਿਆਂ ’ਤੇ ਆਪਣਾ ਗੁੱਸਾ
Wednesday, Jun 15, 2022 - 12:44 PM (IST)
ਅੰਮ੍ਰਿਤਸਰ (ਦਲਜੀਤ) - ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿਚ ਤਾਇਨਾਤ ਬੱਚਾ ਵਿਭਾਗ ਦੀ ਮਹਿਲਾ ਡਾਕਟਰ ਦਾ ਮਰੀਜ਼ਾਂ ਦੇ ਮਾਪਿਆਂ ਪ੍ਰਤੀ ਵਤੀਰਾ ਚੰਗਾ ਨਹੀਂ ਹੈ। ਸਿਵਲ ਹਸਪਤਾਲ ਵਿਚ ਪੀਲੀਆ ਤੋਂ ਪੀੜਤ 5 ਸਾਲਾ ਬੱਚੇ ਨੂੰ ਮਹਿਲਾ ਡਾਕਟਰ ਵਲੋਂ ਗੁਲੂਕੋਜ਼ ਲਾਉਣ ਲਈ 10 ਵਾਰ ਸੂਈ ਲਾਈ, ਬੱਚਾ ਦਰਦ ਨਾਲ ਤਫੜਦਾ ਰਿਹਾ ਹੈ। ਰਿਸ਼ਤੇਦਾਰਾਂ ਨੇ ਡਾਕਟਰ ਨੂੰ ਦੱਸਿਆ ਕਿ ਬੱਚਾ ਰੋ ਰਿਹਾ ਹੈ। ਇਸ ਦੌਰਾਨ ਡਾਕਟਰ ਨੇ ਕਿਹਾ ਕਿ ਤੁਸੀਂ ਆਪਣੇ ਬੱਚੇ ਨੂੰ ਖੁਦ ਗਲੂਕੋਜ਼ ਲਗਾ ਲਓ। ਮਾਪਿਆਂ ਅਨੁਸਾਰ ਡਾਕਟਰ ਨੇ ਇੱਥੋਂ ਤੱਕ ਕਿਹਾ ਦਿੱਤਾ ਕਿ ਐੱਸ. ਐੱਮ. ਓ. ਕੋਲ ਜਾ ਕੇ ਗੁਲੂਕੋਜ਼ ਲਗਵਾ ਲਓ, ਉਹ ਕਿਹੜਾ ਕੰਮ ਕਰਦੇ ਹਨ। ਇਹ ਸੁਣ ਕੇ ਮਾਪੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ
ਜਾਣਕਾਰੀ ਅਨੁਸਾਰ ਪੰਜ ਸਾਲਾ ਮਨਰਾਜ ਨੂੰ ਪੀਲੀਆ ਸੀ। ਪੀਡੀਆਟ੍ਰਿਕ ਵਾਰਡ ਵਿਚ ਜੂਨੀਅਰ ਡਾਕਟਰ ਅਤੇ ਨਰਸਿੰਗ ਸਟਾਫ ਬੈਠੇ ਸਨ। ਕੰਵਲਜੀਤ ਅਨੁਸਾਰ ਮਹਿਲਾ ਡਾਕਟਰ ਆਪਣੇ ਕਮਰੇ ਵਿਚ ਬੈਠੀ ਸੀ। ਮੈਂ ਉਸ ਨੂੰ ਬੱਚੇ ਦੀ ਜਾਂਚ ਕਰਨ ਲਈ ਕਿਹਾ ਪਰ ਉਹ ਨਹੀਂ ਆਈ। ਕਰੀਬ ਪੌਣੇ ਘੰਟੇ ਬਾਅਦ ਉਹ ਵਾਰਡ ਵਿੱਚ ਆਈ ਅਤੇ ਮਨਰਾਜ ਨੂੰ ਗੁਲੂਕੋਜ ਦੇਣ ਦੀ ਕੋਸ਼ਿਸ਼ ਕੀਤੀ। ਡਾਕਟਰ ਨੇ ਦਸ ਵਾਰ ਮਨਰਾਜ ਦੀ ਨਾੜ ਵਿਚ ਸੂਈ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਈ। ਮਨਰਾਜ ਉੱਚੀ-ਉੱਚੀ ਰੋ ਰਿਹਾ ਸੀ। ਉਨ੍ਹਾਂ ਡਾਕਟਰ ਨੂੰ ਦੱਸਿਆ ਕਿ ਬੱਚੇ ਨੂੰ ਦਰਦ ਹੋ ਰਹੀ ਹੈ। ਜੇਕਰ ਤੁਹਾਨੂੰ ਸੂਈ ਨਹੀਂ ਮਿਲਦੀ, ਤਾਂ ਕਿਸੇ ਹੋਰ ਨੂੰ ਭੇਜੋ।
ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ
ਇਸ ’ਤੇ ਡਾਕਟਰ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਗੁਲੂਕੋਜ ਲਾਉਂਦੀ ਹਾਂ। ਜੇਕਰ ਤੁਹਾਨੂੰ ਇਹ ਪਸੰਦ ਨਹੀਂ ਤਾਂ ਇਹ ਤੁਸੀਂ ਖੁਦ ਲਗਾ ਲਓ। ਡਾਕਟਰ ਨੇ ਦੋ ਟੁੱਕ ਕਿਹਾ ਕਿ ਤੁਸੀਂ ਐੱਸ. ਐੱਮ. ਓ. ਨੂੰ ਬੁਲਾ ਕੇ ਸੂਈ ਲਗਵਾ ਲਓ। ਵੈਸੇ ਵੀ, ਐੱਸ .ਐੱਮ. ਓ. ਕਿਹੜਾ ਕੋਈ ਕੰਮ ਕਰਦੇ ਹਨ? ਰਿਸ਼ਤੇਦਾਰ ਬੱਚੇ ਨੂੰ ਸਿਵਲ ਹਸਪਤਾਲ ਤੋਂ ਲੈ ਕੇ ਚਲੇ ਗਏ। ਕੰਵਲਜੀਤ ਅਨੁਸਾਰ ਡਾਕਟਰ ਦਾ ਅਜਿਹਾ ਵਤੀਰਾ ਨਾ ਤਾਂ ਮਰੀਜ਼ਾਂ ਲਈ ਠੀਕ ਹੈ ਅਤੇ ਨਾ ਹੀ ਹਸਪਤਾਲ ਲਈ। ਉਹ ਇਸ ਮਾਮਲੇ ਦੀ ਸ਼ਿਕਾਇਤ ਸਿਹਤ ਮੰਤਰੀ ਨੂੰ ਕਰ ਰਹੇ ਹਨ। ਐੱਸ. ਐੱਮ. ਓ. ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪਤਾ ਲੱਗਾ ਹੈ ਕਿ ਉਕਤ ਮਹਿਲਾ ਡਾਕਟਰ ਬੱਚਾ ਵਿਭਾਗ ਵਿਚ ਡੀ. ਐੱਨ. ਬੀ. ਦਾ ਕੋਰਸ ਕਰਨ ਆਈ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ
ਐੱਸ. ਐੱਮ. ਓ. ਨੇ ਡਾਕਟਰ ਨੂੰ ਦਿੱਤੀ ਨਸੀਹਤ, ਕਿਸੇ ਨਾਲ ਗਲਤ ਵਿਵਹਾਰ ਨਾ ਕਰੇ
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਚੰਦਰਮੋਹਨ ਅਨੁਸਾਰ ਉਨ੍ਹਾਂ ਨੇ ਮਹਿਲਾ ਡਾਕਟਰ ਨਾਲ ਗੱਲ ਕੀਤੀ ਹੈ। ਮਰੀਜ਼ ਦੇ ਰਿਸ਼ਤੇਦਾਰਾਂ ਨੇ ਡਾਕਟਰ ਨਾਲ ਬਦਸਲੂਕੀ ਕੀਤੀ। ਆਮ ਤੌਰ ’ਤੇ ਬਹੁਤ ਕੋਸ਼ਿਸਾਂ ਤੋਂ ਬਾਅਦ ਬੱਚਿਆਂ ਦੀ ਨਾੜ ਵਿਚ ਸੂਈ ਪਾਈ ਜਾਂਦੀ ਹੈ। ਮਹਿਲਾ ਡਾਕਟਰ ਨੇ ਕਿਹਾ ਹੈ ਕਿ ਉਸ ਨੇ ਕਾਫੀ ਕੋਸ਼ਿਸ਼ ਕੀਤੀ ਪਰ ਨਾੜ ਨਹੀਂ ਮਿਲੀ। ਹਾਲਾਂਕਿ, ਉਨ੍ਹਾਂ ਨੇ ਡਾਕਟਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗਲਤ ਵਤੀਰਾ ਨਾ ਕਰੇ ਅਤੇ ਮਿੱਠੇ ਸ਼ਬਦਾਂ ਵਿਚ ਗੱਲ ਕਰਨ ਦੀ ਸਲਾਹ ਦਿੱਤੀ ਹੈ। ਜੇਕਰ ਰਿਸ਼ਤੇਦਾਰ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੰਦੇ ਹਨ ਤਾਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਕਾਂਗਰਸੀ ਕੌਂਸਲਰ ਦੇ ਮੁੰਡੇ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ