ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਾ ਮਿਲਣ ''ਤੇ ਹੰਗਾਮਾ

Wednesday, Jan 03, 2018 - 11:34 AM (IST)

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਾ ਮਿਲਣ ''ਤੇ ਹੰਗਾਮਾ

ਜਲੰਧਰ (ਪ੍ਰੀਤ)— ਨਕੋਦਰ ਰੋਡ 'ਤੇ ਵੰਡਰਲੈਂਡ ਨੇੜੇ ਹੋਏ ਹਾਦਸੇ 'ਚ ਮਰੇ ਲੋਕਾਂ ਦਾ ਅੰਤਿਮ ਸੰਸਕਾਰ ਨਾ ਕਰਨ ਦੀ ਗੱਲ 'ਤੇ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਸਮਰਥਕ ਅੜ ਗਏ। ਲੋਕ ਥਾਣਾ ਲਾਂਬੜਾ 'ਚ ਇਕੱਠੇ ਹੋਏ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟਾਇਆ। ਦੁਪਹਿਰ ਬਾਅਦ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਆਰਥਿਕ ਮਦਦ ਦੇਣ ਦੇ ਭਰੋਸੇ ਤੋਂ ਬਾਅਦ ਲਾਸ਼ਾਂ ਦਾ ਸਸਕਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦੁੱਧ ਵਾਲਾ ਟੈਂਕਰ, ਮਹਿੰਦਰਾ ਪਿੱਕਅਪ ਤੇ ਆਟੋ 'ਚ ਹੋਏ ਜ਼ਬਰਦਸਤ ਹਾਦਸੇ 'ਚ ਆਟੋ ਸਵਾਰ 5 ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਜਦੋਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚੀਆਂ ਤਾਂ ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਲਾਸ਼ ਸੜਕ 'ਤੇ ਰੱਖ ਕੇ ਪੀੜਤ ਪਰਿਵਾਰ ਤੇ ਸੈਂਕੜੇ ਸਮਰਥਕ ਉਥੇ ਇਕੱਠੇ ਹੋ ਗਏ। 
ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਮੁਆਵਜ਼ਾ ਨਾ ਦਿੱਤੇ ਜਾਣ ਅਤੇ ਜ਼ਖਮੀਆਂ ਦਾ ਇਲਾਜ ਨਾ ਕਰਵਾਏ ਜਾਣ ਤੋਂ ਭੜਕੇ ਲੋਕ ਥਾਣਾ ਲਾਂਬੜਾ 'ਚ ਇਕੱਠੇ ਹੋ ਗਏ। ਪੀੜਤ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਰੋਸ ਜ਼ਾਹਿਰ ਕੀਤਾ। ਹੰਗਾਮੇ ਦਾ ਪਤਾ ਚੱਲਦਿਆਂ ਹੀ ਡੀ. ਐੱਸ. ਪੀ. ਸਰਵਜੀਤ ਸਿੰਘ ਰਾਏ, ਐੱਸ. ਡੀ. ਐੱਮ.-2 ਪਰਮਵੀਰ ਸਿੰਘ ਮੌਕੇ 'ਤੇ ਪਹੁੰਚੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੀੜਤ ਲੋਕਾਂ ਨੂੰ ਆਰਥਿਕ ਮਦਦ ਦੇਣ ਦਾ ਭਰੋਸਾ ਦੇਣ ਤੋਂ ਬਾਅਦ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।


Related News