ਸਰਪੰਚ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ 5 ਨਾਮਜ਼ਦ
Tuesday, Jan 30, 2018 - 12:09 PM (IST)
ਹੁਸ਼ਿਆਰਪੁਰ (ਜ.ਬ.)— ਥਾਣਾ ਚੱਬੇਵਾਲ ਦੀ ਪੁਲਸ ਨੇ ਸਰਪੰਚ ਨਾਲ ਕੁੱਟਮਾਰ ਕਰਨ ਅਤੇ ਸਰਕਾਰੀ ਕੰਮਕਾਜ 'ਚ ਰੁਕਾਵਟ ਪਾਉਣ ਦੇ ਦੋਸ਼ 'ਚ 5 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ। ਸਰਪੰਚ ਸ਼ਿਵਰੰਜਨ ਸਿੰਘ ਨੇ ਚੱਬੇਵਾਲ ਪੁਲਸ ਨੂੰ ਦੱਸਿਆ ਕਿ ਉਹ ਜੂਨੀਅਰ ਇੰਜੀਨੀਅਰ ਨਾਲ ਪਿੰਡ 'ਚ ਚੱਲ ਰਿਹਾ ਸੀਵਰੇਜ ਦਾ ਕੰਮ ਦੇਖਣ ਜਾ ਰਿਹਾ ਸੀ। ਇਸ ਦੌਰਾਨ ਸੁਰਿੰਦਰਪਾਲ ਸਿੰਘ ਸੰਧੂ, ਹਰਮਿੰਦਰ ਸਿੰਘ, ਰਸ਼ਪਾਲ ਸਿੰਘ, ਗਗਨ ਅਤੇ ਮਨਰਾਜ ਸੰਧੂ ਨੇ ਉੁਨ੍ਹਾਂ ਨੂੰ ਘੇਰ ਲਿਆ ਅਤੇ ਕਥਿਤ ਮਾੜੀ ਸ਼ਬਦਾਵਲੀ ਵਿਚ ਗੱਲ ਕਰਨ ਉਪਰੰਤ ਉਸ ਨਾਲ ਕੁੱਟਮਾਰ ਕੀਤੀ। ਪੁਲਸ ਨੇ ਉਕਤ ਸ਼ਿਕਾਇਤ ਉਪਰੰਤ ਉਕਤ ਪੰਜਾਂ ਦੋਸ਼ੀਆਂ ਖਿਲਾਫ ਆਈ.ਪੀ. ਸੀ. ਦੀ ਧਾਰਾ 323, 341, 186, 148 ਅਤੇ 149 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
