2 ਕਾਰਾਂ ਵਿਚਾਲੇ ਹੋਈ ਟੱਕਰ, 5 ਵਿਅਕਤੀ ਜ਼ਖਮੀ

Monday, Jul 22, 2024 - 04:47 PM (IST)

2 ਕਾਰਾਂ ਵਿਚਾਲੇ ਹੋਈ ਟੱਕਰ, 5 ਵਿਅਕਤੀ ਜ਼ਖਮੀ

ਅਬੋਹਰ (ਸੁਨੀਲ) : ਅਬੋਹਰ-ਮਲੋਟ ਬਾਈਪਾਸ ਰੋਡ ’ਤੇ ਬੀਤੀ ਦੇਰ ਰਾਤ 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ 2 ਫ਼ੌਜ ਦੇ ਜਵਾਨਾਂ ਸਮੇਤ ਕੁੱਲ 5 ਵਿਅਕਤੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜੰਮੂ ’ਚ ਤਾਇਨਾਤ ਆਰਮੀ ਰਾਈਫਲ ਮੈਨ ਮਨੀਸ਼ ਪੁੱਤਰ ਵਿਜੇ ਕੁਮਾਰ ਅਤੇ ਸ਼ਗੁਨ ਰਾਣਾ ਪੁੱਤਰ ਕਰਨਜੀਤ ਬੀਤੀ ਰਾਤ ਜੰਮੂ ਤੋਂ ਸੂਰਤਗੜ੍ਹ ਲਈ ਆ ਰਹੇ ਸਨ। ਜਦੋਂ ਉਹ ਅਬੋਹਰ-ਮਲੋਟ ਬਾਈਪਾਸ ਰੋਡ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇਕ ਕਾਰ ਨੇ ਟੱਕਰ ਮਾਰ ਦਿੱਤੀ।

ਇਸ ਕਾਰਨ ਦੋਵੇਂ ਫ਼ੌਜ ਦੇ ਜਵਾਨ ਅਤੇ ਦੂਜੀ ਕਾਰ ’ਚ ਸਵਾਰ ਮੋਹਨ ਪੁੱਤਰ ਮੰਗਤ ਸਿੰਘ, ਸ਼ਸ਼ੀ ਰਾਣੀ ਅਤੇ ਸਤੀਸ਼ ਕੁਮਾਰ ਵਾਸੀ ਪੰਜਪੀਰ ਨਗਰ ਜ਼ਖਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਇਸ ਸਬੰਧੀ ਐੱਸ. ਐੱਸ. ਐੱਫ. ਟੀਮ ਨੂੰ ਸੂਚਿਤ ਕੀਤਾ, ਜਿਸ ’ਤੇ ਟੀਮ ਦੇ ਮੈਂਬਰ ਮੌਕੇ ’ਤੇ ਪੁੱਜੇ ਅਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਔਰਤ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਮੁੱਢਲੀ ਸਹਾਇਤਾ ਲਈ ਰੈਫ਼ਰ ਕਰ ਦਿੱਤਾ।


author

Babita

Content Editor

Related News