ਪੁਲਸ ਨੇ 5 ਵਿਅਕਤੀਆਂ ਨੂੰ ਅਫੀਮ ਸਣੇ ਕੀਤਾ ਕਾਬੂ

Thursday, Jul 06, 2017 - 05:30 PM (IST)

ਜਲੰਧਰ— ਦਿਹਾਤੀ ਪੁਲਸ ਨੇ ਅਫੀਮ ਸਣੇ 5 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਤ ਕਰਦੇ ਹੋਏ ਐੱਸ. ਐੱਸ. ਪੀ. ਦਿਹਾਤੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਸੈੱਲ ਦੇ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ 'ਚ ਏ. ਐੱਸ. ਆਈ ਸੁਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗੋਰਾਇਆ ਫਿਲੌਰ ਲਿੰਕ ਰੋਡ ਪਿੰਡ ਡਲੇਵਾਲ ਟੀ ਪੁਆਇੰਟ ਮੌਜੂਦ ਸਨ ਅਤੇ ਜਾਂਚ ਦੌਰਾਨ ਇਕ ਵਿਅਕਤੀ ਨੂੰ ਰੋਕਿਆ। ਉਸ ਦੀ ਤਲਾਸ਼ੀ ਲੈਣ 'ਤੇ ਉਸ ਦੇ ਕੋਲੋਂ 1 ਕਿੱਲੋ 600 ਗ੍ਰਾਮ ਦੀ ਅਫੀਮ ਬਰਾਮਦ ਕੀਤੀ ਗਈ। ਦੋਸ਼ੀ ਦੀ ਪਛਾਣ ਰਾਜਵੀਰ ਸਿੰਘ ਉਰਫ ਕਾਲੂ (33) ਪੁੱਤਰ ਕੁਲਵੰਤ ਸਿੰਘ ਵਾਸੀ ਕਿਲਾ ਰਾਏਪੁਰ ਦੇ ਰੂਪ 'ਚ ਹੋਈ ਹੈ। ਦੋਸ਼ੀ 'ਤੇ ਥਾਣਾ ਗੋਰਾਇਆ 'ਚ ਮਾਮਲਾ ਦਰਜ ਕੀਤਾ ਗਿਆ ਹੈ। 
ਇਸੇ ਤਰ੍ਹਾਂ ਥਾਣਾ ਕਰਤਾਰਪੁਰ ਦੀ ਪੁਲਸ ਨੇ ਨਾਕੇਬੰਦੀ ਦੌਰਾਨ 31420 ਨਸ਼ੀਲੇ ਕੈਪਸੂਲਾਂ ਅਤੇ ਗੋਲੀਆਂ ਸਮੇਤ ਚਾਰ ਲੋਕਾਂ ਨੂੰ ਕਾਬੂ ਕੀਤਾ ਹੈ। ਦੋਸ਼ੀ ਨਿਤਿਨ (24) ਪੁੱਤਰ ਰਾਜ ਕੁਮਾਰ ਵਾਸੀ ਜਲੰਧਰ ਨੂੰ ਏ. ਐੱਸ. ਆਈ. ਬਖਸ਼ੀਸ਼ ਸਿੰਘ ਨੇ ਬੱਸ ਅੱਡਾ ਕਰਤਾਰਪੁਰ ਤੋਂ ਕਾਬੂ ਕਰਕੇ ਉਸ ਦੇ ਕੋਲੋਂ 11850 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਦੋਸ਼ੀ ਨੇ ਬੀ-ਕਾਮ ਤੱਕ ਪੜ੍ਹਾਈ ਕੀਤੀ ਹੋਈ ਹੈ ਅਤੇ ਦੋਸ਼ੀ ਮੇਜਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਧੀਰਪੁਰ, ਈਸ਼ੂ ਦੁੱਗਲ ਪੁੱਤਰ ਜੋਗਿੰਦਰ ਪਾਲ ਵਾਸੀ ਜਲੰਧਰ ਨੇ ਬੀ. ਐੱਸ. ਸੀ. (ਆਈ.ਟੀ.) ਦੀ ਪੜ੍ਹਾਈ ਕੀਤੀ ਹੈ। ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕਰਤਾਰਪੁਰ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰਕੇ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


Related News