ਗਣਤੰਤਰ ਦਿਵਸ ਮੌਕੇ ਦਿੱਲੀ ਜਾਣ ਵਾਲੀਆਂ 5 ਫਲਾਈਟਾਂ ਰਹਿਣਗੀਆਂ ਰੱਦ
Friday, Jan 26, 2018 - 07:36 AM (IST)

ਚੰਡੀਗੜ੍ਹ (ਲਲਨ) - ਕੌਮਾਂਤਰੀ ਹਵਾਈ ਅੱਡੇ ਤੋਂ ਦਿੱਲੀ ਜਾਣ ਵਾਲੀਆਂ 5 ਫਲਾਈਟਾਂ ਨੂੰ ਰੱਦ ਤੇ ਦੋ ਦੇ ਸਮੇਂ 'ਚ ਸ਼ੁੱਕਰਵਾਰ ਨੂੰ ਤਬਦੀਲੀ ਕੀਤੀ ਗਈ ਹੈ। ਇਹ ਫੈਸਲਾ ਹਵਾਈ ਅੱਡਾ ਅਥਾਰਟੀ ਵਲੋਂ ਸੁਰੱਖਿਆ ਵਿਵਸਥਾ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ। ਕੌਮਾਂਤਰੀ ਹਵਾਈ ਅੱਡੇ ਦੇ ਪਬਲਿਕ ਰਿਲੇਸ਼ਨ ਅਫਸਰ ਦੀਪੇਸ਼ ਜੋਸ਼ੀ ਨੇ ਦੱਸਿਆ ਕਿ ਇਹ ਫੈਸਲਾ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏਅਰਫੋਰਸ ਅਥਾਰਟੀ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਵਿਚਕਾਰ ਬੈਠਕ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। 26 ਜਨਵਰੀ ਤੋਂ ਬਾਅਦ ਫਲਾਈਟਾਂ ਦੀ ਆਵਾਜਾਈ ਆਪਣੇ ਨਿਰਧਾਰਤ ਸਮੇਂ 'ਤੇ ਹੋਵੇਗੀ।
ਇਹ ਫਲਾਈਟਾਂ ਰਹਿਣਗੀਆਂ ਰੱਦ
ਜੋਸ਼ੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਦੁਪਹਿਰ 12.50 ਵਜੇ ਦਿੱਲੀ ਜਾਣ ਵਾਲੀ ਫਲਾਈਟ, ਦੁਪਹਿਰ 12.25 ਵਜੇ ਵਿਸਤਾਰਾ ਦੀ ਦਿੱਲੀ ਜਾਣ ਵਾਲੀ ਫਲਾਈਟ ਤੇ ਸਵੇਰੇ 10 ਵਜੇ ਜੈੱਟ ਏਅਰਵੇਜ਼ ਦੀ ਦਿੱਲੀ ਜਾਣ ਵਾਲੀ ਫਲਾਈਟ 18 ਤੋਂ 26 ਜਨਵਰੀ ਤਕ ਰੱਦ ਰਹੇਗੀ। ਉਥੇ ਹੀ ਗੋ ਏਅਰ ਦੀ ਦੁਪਹਿਰ 1.20 ਵਜੇ ਮੁੰਬਈ ਜਾਣ ਵਾਲੀ ਫਲਾਈਟ ਸ਼ਾਮਲ ਹੈ। ਇਸਦੇ ਨਾਲ ਹੀ ਫਲਾਈਟ ਨੰ. ਯੂ. ਕੇ. 732 ਤੇ ਦੂਜੀ ਫਲਾਈਟ 9 ਡਬਲਿਊ 2665/2666 ਨੂੰ ਵੀ 26 ਜਨਵਰੀ ਨੂੰ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਫਲਾਈਟਾਂ ਦੇ ਸਮੇਂ 'ਚ ਕੀਤੀ ਗਈ ਤਬਦੀਲੀ
ਕੌਮਾਂਤਰੀ ਹਵਾਈ ਅੱਡੇ 'ਤੇ ਸਪਾਈਸ ਜੈੱਟ ਦੀ ਫਲਾਈਟ ਜੋ ਦਿੱਲੀ ਤੋਂ ਸਵੇਰੇ 11.30 ਵਜੇ ਆਉਂਦੀ ਹੈ ਪਰ ਹੁਣ ਉਹ 45 ਮਿੰਟ ਪਹਿਲਾਂ 10.45 ਵਜੇ ਆਏਗੀ। ਉਥੇ ਹੀ ਜੈੱਟ ਏਅਰਵੇਜ਼ ਦੀ ਸਵੇਰੇ 11 ਵਜੇ ਦਿੱਲੀ ਤੋਂ ਆਉਣ ਵਾਲੀ ਫਲਾਈਟ ਹੁਣ 10.35 ਵਜੇ ਆਏਗੀ। ਇਹ ਫਲਾਈਟ 11 ਵਜੇ ਦੀ ਬਜਾਏ ਦੁਪਹਿਰ 12 ਵਜੇ ਦਿੱਲੀ ਲਈ 18 ਤੋਂ 26 ਜਨਵਰੀ ਤਕ ਰਵਾਨਾ ਹੋਵੇਗੀ।