20 ਕਰੋੜ ਮਗਰੋਂ ਹੁਣ 5 ਕਰੋੜੀ ਘਪਲਾ:ਸਰਕਾਰੀ ਗੋਦਾਮਾਂ ’ਚੋਂ 70 ਹਜ਼ਾਰ ਬੋਰੀ ਅਨਾਜ ਦੀ ਬੋਗਸ ਬਿਲਿੰਗ ਦਾ ਪਰਦਾਫਾਸ਼

Monday, Nov 08, 2021 - 10:27 AM (IST)

ਅੰਮ੍ਰਿਤਸਰ (ਇੰਦਰਜੀਤ)- ਫੂਡ ਸਪਲਾਈ ਵਿਭਾਗ ਦੇ ਸਰਕਾਰੀ ਗੋਦਾਮਾਂ ’ਚੋਂ ਇਕ ਵਾਰ ਫਿਰ 70 ਹਜ਼ਾਰ ਦੇ ਕਰੀਬ ਅਨਾਜ ਦੀਆਂ ਬੋਰੀਆਂ ਦੇ ਘਪਲੇ ਦੇ ਨਵੇਂ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਅਨਾਜ ਨੂੰ ਗਾਇਬ ਕਰਨ ਲਈ ਉਸ ਨੂੰ ਗੋਦਾਮਾਂ ਤੋਂ ਚੋਰੀ ਨਹੀਂ ਕੀਤਾ ਗਿਆ, ਸਗੋਂ ਆਧੁਨਿਕ ਤਰੀਕੇ ਨਾਲ ਬਿਨਾਂ ਮਾਲ ਗਏ। ਉਸ ਦੀ ਬਿਲਿੰਗ ਕਰਵਾ ਦਿੱਤੀ ਸੀ, ਜਿਸ ਉਪਰੰਤ 2 ਜਾਂ 3 ਦਿਨ ’ਚ ਆਨਲਾਈਨ ਭੁਗਤਾਨ ਕਰ ਦੇਣ ਦਾ ਗੱਲ ਹੈ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਦਿੱਤੇ ਅਤੇ ਵਿਜੀਲੈਂਸ ਦੀਆਂ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਇਸ ਵਿਉਂਤਬੱਧ ਘਪਲੇ ਦਾ ਪਰਦਾਫਾਸ਼ ਉਦੋਂ ਹੋਇਆ, ਜਦੋਂ ਫੂਡ ਸਪਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਅਤੇ ਜ਼ਿਲ੍ਹਾ ਕੰਟਰੋਲਰ ਨੂੰ ਸੂਚਨਾ ਮਿਲੀ ਕਿ ਅਨਾਜ ਦੇ ਗੋਦਾਮਾਂ ’ਚ ਬਿਨਾਂ ਕੋਈ ਮਾਲ ਆਏ ਕਿਤਾਬਾਂ ’ਚ ਖਰੀਦ ਆ ਗਈ ਹੈ। ਇਸ ’ਚ 2650 ਮੀਟਰਿਕ-ਟਨ ਯਾਨੀ 70 ਹਜ਼ਾਰ ਬੋਰੀ ਦੇ ਕਰੀਬ ਅਨਾਜ ਵਿਖਾਇਆ ਗਿਆ ਹੈ। ਸੂਚਨਾ ’ਤੇ ਕਾਰਵਾਈ ਕਰਦੇ ਹੋਏ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਗੋਦਾਮਾਂ ਦੀ ਫੋਟੋਗ੍ਰਾਫੀ ਕੀਤੀ ਤਾਂ ਉਥੇ ਅਜਿਹੀ ਕੋਈ ਖੇਪ ਵਿਖਾਈ ਨਹੀਂ ਦਿੱਤੀ, ਜਿਸ ਦੀ ਖਰੀਦ ਕੀਤੀ ਗਈ ਹੋਵੇ। ਉਥੇ ਹੀ ਇੰਸਪੈਕਟਰਾਂ ਨੇ ਮੰਨਿਆ ਕਿ ਉਨ੍ਹਾਂ ਖਰੀਦ ਕੀਤੀ ਹੈ ਹਾਲਾਂਕਿ ਉਨ੍ਹਾਂ ਇਸ ਦੀ ਮਾਤਰਾ ’ਚ ਫ਼ਰਕ ਦੱਸਿਆ ਹੈ।

ਪੜ੍ਹੋ ਇਹ ਵੀ ਖ਼ਬਰ ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ’ਤੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਰਸੋਈ ’ਚੋ ਮਿਲੀਆਂ ਲਾਸ਼ਾਂ

ਇਸ ਮਾਮਲੇ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੇ ਪੰਜਾਬ ਪ੍ਰਦੇਸ਼ ਫੂਡ ਸਪਲਾਈ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਆਈ. ਏ. ਐੱਸ. ਨੂੰ ਭੇਜੀ। ਉਥੇ ਇਸ ’ਚ ਤਸਵੀਰਾਂ ਦੇ ਸਬੂਤ ਸਮੇਤ ਗਰੁੱਪ ਮੈਸੇਜ ਵੀ ਪਾਇਆ, ਜਿਸ ’ਚ ਗੋਦਾਮ ’ਚ ਫੋਟੋਗ੍ਰਾਫੀ ਕੀਤੀ ਗਈ ਸੀ। ਇਸ ’ਤੇ ਕਾਰਵਾਈ ਕਰਦੇ ਹੋਏ ਫੂਡ ਸਪਲਾਈ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਦੇਸ਼ ਵਿਜੀਲੈਂਸ ਚੀਫ ਸਿੱਧਾਰਥ ਚੱਟੋਪਾਧਿਆਏ ਨੂੰ ਪੱਤਰ ਭੇਜਿਆ, ਜਿਸ ’ਚ ਗਰਾਊਂਡ ਲੇਵਲ ’ਚ ਮਿਲੀ ਰਿਪੋਰਟ ਦਾ ਸੰਖੇਪ ’ਚ ਜ਼ਿਕਰ ਸੀ। ਵਿਜੀਲੈਂਸ ਚੀਫ ਨੂੰ ਲਿਖੇ ਗਏ ਪੱਤਰ ’ਚ ਫੂਡ ਸਪਲਾਈ ਵਿਭਾਗ ਦੇ ਸਕੱਤਰ ਵੱਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦਾ ਘਪਲਾ ਵਿਭਾਗੀ ਅਧਿਕਾਰੀਆਂ ਅਤੇ ਪ੍ਰਾਈਵੇਟ ਲੋਕਾਂ ਦੀ ਮਿਲੀਭਗਤ ਦੇ ਬਿਨਾਂ ਨਹੀਂ ਹੋ ਸਕਦਾ। ਇਸ ਉਪਰੰਤ ਬਦਲਦੇ ਘਟਨਾਕ੍ਰਮ ’ਚ ਇਸ ਜਾਂਚ ਨੂੰ ਵਿਜੀਲੈਂਸ ਦੇ ਹਵਾਲੇ ਕੀਤਾ ਗਿਆ। ਵਿਜੀਲੈਂਸ ਟੀਮਾਂ ਇਸ ਮਾਮਲੇ ਦੀ ਜਾਂਚ ’ਚ ਲੱਗੀਆਂ ਰਹੀਆਂ।

ਪੜ੍ਹੋ ਇਹ ਵੀ ਖ਼ਬਰ ਬਟਾਲਾ: ਦਾਜ ਨਾ ਮਿਲਣ ’ਤੇ ਕੁੜੀ ਦੀ ਕੀਤੀ ਕੁੱਟਮਾਰ, ਫਿਰ ਘਰ ਦੀ ਛੱਤ ਤੋਂ ਧੱਕਾ ਮਾਰ ਦਿੱਤੀ ਦਰਦਨਾਕ ਮੌਤ (ਤਸਵੀਰਾਂ)

ਘਪਲੇ ਦਾ ਖੇਡ ’ਚ ਮਿਲ ਜਾਂਦੀ ਹੈ 3 ਦਿਨ ’ਚ ਰਕਮ
ਇਸ ਕੰਮ ’ਚ ਘਪਲਾ ਕਰਨ ਵਾਲੇ ਇੰਨੇ ਤੇਜ਼-ਤਰਾਰ ਹਨ ਕਿ ਜਿਵੇਂ ਬਿਲਿੰਗ ਕਨਫਰਮ ਹੋ ਜਾਂਦੀ ਹੈ ਅਤੇ ਉਨ੍ਹਾਂ ਦਾ ਨਾਂ ਪੈਨਲ ’ਚ ਪੈ ਜਾਂਦਾ ਹੈ ਤਾਂ ਸਿਰਫ 1 ਜਾਂ 2 ਦਿਨ ’ਚ ਪੇਮੈਂਟ ਆਨਲਾਈਨ ਅਕਾਊਂਟ ’ਚ ਪੈ ਜਾਂਦੀ ਹੈ। ਕੁਲ ਮਿਲਾ ਕੇ ਇਸ ’ਚ 3 ਦਿਨ ਲੱਗਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਫੂਡ ਸਪਲਾਈ ਵਿਭਾਗ ਦੇ ਕੰਟਰੋਲਰ ਰਾਜ ਰਿਸ਼ੀ ਮਹਿਰਾ ਨੇ ਆਪਣੀ ਚੰਗੀ ਕਾਰਗੁਜਾਰੀ ਵਿਖਾਈ, ਜਿਸ ਦੇ ਨਾਲ ਤੁਰੰਤ ਹਰਕਤ ਹੋਈ ਅਤੇ ਮਾਮਲੇ ਦਾ ਪਰਦਾਫਾਸ਼ ਹੋਇਆ ।

ਪੜ੍ਹੋ ਇਹ ਵੀ ਖ਼ਬਰ ਕੇਦਾਰਨਾਥ ਗਏ CM ਚੰਨੀ ਅਤੇ ਨਵਜੋਤ ਸਿੱਧੂ ’ਤੇ ਸੁਨੀਲ ਜਾਖੜ ਦਾ ਵੱਡਾ ਸ਼ਬਦੀ ਹਮਲਾ

ਐਕਸ਼ਨ ਲੇਟ ਹੁੰਦਾ ਤਾਂ ਬਦਲ ਜਾਂਦਾ ਸੀਨ !
ਸੂਤਰਾਂ ਦਾ ਮੰਨਣਾ ਹੈ ਕਿ ਇਸ ’ਚ ਫੂਡ ਸਪਲਾਈ ਕੰਟਰੋਲਰ ਦਾ ਐਕਸ਼ਨ ਜੇਕਰ ਲੇਟ ਹੋ ਜਾਂਦਾ ਤਾਂ ਮਾਮਲੇ ਦਾ ਸੀਨ ਬਦਲ ਸਕਦਾ ਸੀ। ਜੇਕਰ ਉਨ੍ਹਾਂ ਨੂੰ ਐਕਸ਼ਨ ਦੀ ਕੁਝ ਪਹਿਲਾਂ ਭਿਣਕ ਮਿਲ ਜਾਵੇ ਤਾਂ ਉਹ ਆਪਣੇ ਕੋਲੋਂ ਸਟਾਕ ਪੂਰਾ ਕਰ ਜਾਂਦੇ ਹਨ, ਜਿਸ ਦੇ ਨਾਲ ਘਪਲੇ ਦਾ ਦੋਸ਼ ਸਟਾਕ ਗਿਣਨ ਦੀ ਲਾਪ੍ਰਵਾਹੀ ਤੱਕ ਪੁੱਜਦੇ ਹੋਏ ਪਹਾੜ ਤੋਂ ਰਾਈ’ ਬਣ ਜਾਂਦੀ ਹੈ। ਕਿਉਂਕਿ ਉਨ੍ਹਾਂ ਕੋਲ ਆਪਣਾ ਹੀ ਇੰਨਾਂ ਸਟਾਕ ਹੁੰਦਾ ਹੈ ਕਿ ਇਕ-ਦੋ ਲੱਖ ਬੋਰੀ ਦਾ ਜੁਗਾੜ ਲਗਾਉਣਾ ਉਨ੍ਹਾਂ ਲਈ ਬਹੁਤ ਮਾਮੂਲੀ ਹੈ। ਉਥੇ ਹੀ ਜੇਕਰ ਘਪਲਾ ਸਫਲਤਾਪੂਰਵਕ ਹੋ ਕੇ ਇਸਦੀ ਰਕਮ ਮਿਲ ਜਾਵੇ ਤਾਂ ਮੁਲਜ਼ਮ ਅਧਿਕਾਰੀ ਦੇ ਵੀ ਗਾਇਬ ਹੋਣ ਦਾ ਸ਼ੱਕ ਵੱਧ ਜਾਂਦਾ ਹੈ, ਜਿਸ ਤਰ੍ਹਾਂ ਪਹਿਲਾਂ ਜਸਦੇਵ ਸਿੰਘ ਦੇ ਮਾਮਲੇ ’ਚ ਹੋਇਆ ਹੈ ।

ਪੜ੍ਹੋ ਇਹ ਵੀ ਖ਼ਬਰ ਬਰਨਾਲਾ ’ਚ ਵੱਡੀ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ, ਫੈਲੀ ਸਨਸਨੀ (ਤਸਵੀਰਾਂ)

ਕੀ ਕਹਿੰਦੇ ਅਧਿਕਾਰੀ !
ਇਸ ਸਬੰਧ ’ਚ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਾਜ ਰਿਸ਼ੀ ਮਹਿਰਾ ਦਾ ਕਹਿਣਾ ਹੈ ਕਿ ਵਿਜੀਲੈਂਸ ਵਿਭਾਗ ਇਸ ਮਾਮਲੇ ’ਚ ਪੂਰੀ ਜਾਂਚ ਕਰ ਰਿਹਾ ਹੈ ਅਤੇ ਜਲਦੀ ਹੀ ਇਸ ਦੇ ਨਤੀਜੇ ਸਾਹਮਣੇ ਆਉਣਗੇ। ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ ਗੁਰਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ

ਨੋਟ - ਸਰਕਾਰੀ ਗੋਦਾਮਾਂ ’ਚੋਂ ਹੋ ਰਹੀ ਅਨਾਜ ਦੀ ਲੁੱਟ ਬਾਰੇ ਕੀ ਹੈ ਤੁਹਾਡੀ ਰਾਏ.... 


rajwinder kaur

Content Editor

Related News