ਬਜ਼ੁਰਗ ਔਰਤ ''ਤੇ ਹਮਲਾ ਕਰਨ ''ਤੇ 5 ਵਿਰੁੱਧ ਕੇਸ ਦਰਜ

Wednesday, Sep 13, 2017 - 06:30 PM (IST)

ਬਜ਼ੁਰਗ ਔਰਤ ''ਤੇ ਹਮਲਾ ਕਰਨ ''ਤੇ 5 ਵਿਰੁੱਧ ਕੇਸ ਦਰਜ

ਮੁਕੇਰੀਆਂ(ਝਾਵਰ)— ਥਾਣਾ ਮੁਕੇਰੀਆਂ ਦੇ ਪਿੰਡ ਝੜਿੰਗ ਵਿਖੇ ਇਕ ਔਰਤ ਰਾਜ ਰਾਣੀ ਪਤਨੀ ਗੁਰਦਿਆਲ ਸਿੰਘ ਨੂੰ ਕੁਝ ਵਿਅਕਤੀਆਂ ਵੱਲੋਂ ਉਸ ਦੇ ਘਰ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਮੁਕੇਰੀਆਂ ਦਾਖਲ ਕਰਵਾਇਆ ਗਿਆ। ਇਸ ਸਬੰਧੀ ਭੰਗਾਲਾ ਚੌਕੀ ਦੇ ਇੰਚਾਰਜ਼ ਏ. ਐੱਸ. ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਬਜ਼ੁਰਗ ਔਰਤ ਰਾਜ ਰਾਣੀ ਦੇ ਬਿਆਨ ਦੇ ਆਧਾਰ 'ਤੇ ਕਾਕਾ ਪੁੱਤਰ ਗੁਰਦਾਸ ਰਾਮ ਵਾਸੀ ਕੋਟਲੀ ਖਾਸ, ਬਲਦੇਵ ਅਤੇ ਹਰਦੇਵ ਪੁਤਰਾਂਨ ਦੇਸ ਰਾਜ ਵਾਸੀ ਝੜਿੰਗ, ਅਸ਼ਵਨੀ ਪੁੱਤਰ ਬੂਟੀ ਰਾਮ ਵਾਸੀ ਪਨਿਆਲ ਜ਼ਿਲਾ ਗੁਰਦਾਸਪੁਰ, ਦੇਸ ਰਾਜ ਪੁੰਤਰ ਗਿਰਧਾਰੀ ਲਾਲ ਵਾਸੀ ਝੜਿੰਗ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News