ਰਜਬਾਹਾ ਟੁੱਟਿਆ ; ਗਊਸ਼ਾਲਾ ਦੀ 5 ਏਕੜ ਫਸਲ ਤਬਾਹ

Friday, Dec 08, 2017 - 08:07 AM (IST)

ਰਜਬਾਹਾ ਟੁੱਟਿਆ ; ਗਊਸ਼ਾਲਾ ਦੀ 5 ਏਕੜ ਫਸਲ ਤਬਾਹ

ਸਮਾਣਾ  (ਦਰਦ) - ਸ਼ਹਿਰ ਨੇੜਿਓਂ ਲੰਘਦੇ ਰਜਬਾਹੇ ਦੇ ਟੁੱਟਣ ਨਾਲ ਅਗਰਵਾਲ ਗਊਸ਼ਾਲਾ ਦੀ 5 ਏਕੜ ਫਸਲ ਤਬਾਹ ਹੋ ਜਾਣ ਦਾ ਸਮਾਚਾਰ ਹੈ।  ਅਗਰਵਾਲ ਗਊਸ਼ਾਲਾ ਕਮੇਟੀ ਪ੍ਰਧਾਨ ਸੀ. ਏ. ਅਮਿਤ ਸਿੰਗਲਾ ਤੇ ਮੁੱਖ ਸੇਵਾਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਸਵੇਰੇ ਅਚਾਨਕ ਇਸ ਰਜਬਾਹੇ ਦੇ ਟੁੱਟ ਜਾਣ ਨਾਲ ਗਊਸ਼ਾਲਾ ਦੀ 5 ਏਕੜ ਜ਼ਮੀਨ ਵਿਚ ਖੜ੍ਹ ਹਰਾ ਚਾਰਾ ਤੇ ਹੋਰ ਫਸਲ ਤਬਾਹ ਹੋ ਗਈ। ਉਨ੍ਹਾਂ ਇਸ ਰਜਬਾਹੇ ਦੇ ਟੁੱਟਣ ਦਾ ਕਾਰਨ ਸਮੇਂ ਸਿਰ ਸਫਾਈ ਨਾ ਹੋਣਾ ਦੱਸਿਆ।  ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐਕਸੀਅਨ ਜੇ. ਐੈੱਸ. ਭੰਡਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਸ ਰਾਜਬਾਹੇ ਵਿਚ ਕੂੜਾ-ਕਰਕਟ ਸੁੱਟਣ ਕਾਰਨ ਇਸ ਦੇ ਪਾਣੀ ਨੂੰ ਡਾਫ ਲੱਗ ਜਾਂਦੀ ਹੈ। ਇਸ ਕਾਰਨ ਰਾਜਬਾਹੇ ਵਿਚ ਪਾੜ ਪੈ ਗਿਆ ਹੈ। ਪਾੜ ਪੂਰਨ ਲਈ ਮਹਿਕਮੇ ਦੇ ਕਰਮਚਾਰੀ ਲਾ ਦਿੱਤੇ ਗਏ ਹਨ।


Related News