ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5.50 ਲੱਖ ਦੀ ਠੱਗੀ

Monday, Mar 05, 2018 - 07:11 AM (IST)

ਲੁਧਿਆਣਾ, (ਮਹੇਸ਼)- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5.50 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੇ ਪਿੰਡ ਮਾਣਕਵਾਲ ਦੇ ਪੀੜਤ ਕੁਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਜਲੰਧਰ ਦੀ ਬਸਤੀ ਸ਼ੇਖ ਦੇ ਕ੍ਰਿਸ਼ਨ ਕੁਮਾਰ ਖਿਲਾਫ ਫਰਾਡ ਦਾ ਕੇਸ ਦਰਜ ਕੀਤਾ ਹੈ, ਜਿਸ ਵਿਚ ਹੁਣ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਨੇ ਇਕ ਅਖਤਰ 'ਚ ਵਿਆਹ ਦਾ ਇਸ਼ਤਿਹਾਰ ਪੜ੍ਹ ਕੇ ਦੋਸ਼ੀ ਕ੍ਰਿਸ਼ਨ ਕੁਮਾਰ ਦੇ ਨਾਲ ਸੰਪਰਕ ਕੀਤਾ ਸੀ। ਇਸ਼ਤਿਹਾਰ 'ਚ ਕਿਹਾ ਗਿਆ ਸੀ ਕਿ ਉਸ ਦੀ ਬੇਟੀ ਅਮਨਦੀਪ ਕੌਰ ਵਿਆਹ ਕਰਵਾਉਣ ਲਈ ਆਸਟਰੇਲੀਆ ਤੋਂ ਇੰਡੀਆ ਆਈ ਹੈ, ਜੋ ਲੜਕਾ ਵਿਆਹ ਕਰ ਕੇ ਵਿਦੇਸ਼ ਜਾਣ ਦਾ ਇੱਛੁਕ ਹੈ, ਉਹ ਉਸ ਨਾਲ ਸੰਪਰਕ ਕਰ ਸਕਦਾ ਹੈ। ਇਸ 'ਤੇ ਕੁਲਵਿੰਦਰ ਨੇ ਆਪਣੀ ਬੇਟੇ ਦਾ ਵਿਆਹ ਅਤੇ ਉਸ ਨੂੰ ਵਿਦੇਸ਼ ਭੇਜਣ ਦੇ ਲਈ ਕ੍ਰਿਸ਼ਨ ਨਾਲ ਸੰਪਰਕ ਕੀਤਾ ਤਾਂ ਦੋਸ਼ੀ ਆਪਣੇ ਪਰਿਵਾਰ ਸਮੇਤ ਲੁਧਿਆਣਾ ਉਸ ਦੇ ਘਰ ਆਇਆ। ਦੋਸ਼ੀ ਨੇ ਇਸ ਦੇ ਬਦਲੇ 'ਚ 30000 ਡਾਲਰ ਦੀਆਂ 3 ਕਿਸ਼ਤਾਂ 'ਚ ਭੁਗਤਾਨ ਕਰਨ ਦੀ ਗੱਲ ਕਹੀ। ਕੁਲਵਿੰਦਰ ਨੇ ਦੋਸ਼ੀ ਦੀਆਂ ਗੱਲਾਂ 'ਚ ਆ ਕੇ ਪਹਿਲੀ ਕਿਸ਼ਤ ਦੇ ਰੂਪ ਵਿਚ 5.50 ਲੱਖ ਰੁਪਏ, ਬੇਟੇ ਦਾ ਪਾਸਪੋਰਟ ਅਤੇ ਉਸ ਦੇ ਸਰਟੀਫਿਕੇਟ ਉਸ ਨੂੰ ਦੇ ਦਿੱਤੇ।  2 ਸਾਲ ਬੀਤ ਜਾਣ ਦੇ ਬਾਵਜੂਦ ਦੋਸ਼ੀ ਨੇ ਉਸ ਦੇ ਬੇਟੇ ਨੂੰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੀ ਰਕਮ ਵਾਪਸ ਕੀਤੀ। 3 ਅਕਤੂਬਰ 2016 ਨੂੰ ਕੁਲਵਿੰਦਰ ਨੇ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਇਨਸਾਫ ਦੀ ਗੁਹਾਰ ਲਾਈ। ਲਗਭਗ ਡੇਢ ਸਾਲ ਤੱਕ ਚੱਲੀ ਲੰਮੀ ਜਾਂਚ ਪ੍ਰਕਿਰਿਆ ਤੋਂ ਬਾਅਦ ਆਖਿਰਕਾਰ ਉਸ ਦੀ ਸੁਣਵਾਈ ਅਤੇ ਪੁਲਸ ਨੇ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਹੈ।


Related News