ਮੁਕਤਸਰ ''ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਸਕੂਲ ਜਾ ਰਹੇ 4 ਸਾਲਾ ਮਾਸੂਮ ਦੀ ਦਰਦਨਾਕ ਮੌਤ

Tuesday, Oct 18, 2022 - 06:55 PM (IST)

ਮੁਕਤਸਰ ''ਚ ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, ਸਕੂਲ ਜਾ ਰਹੇ 4 ਸਾਲਾ ਮਾਸੂਮ ਦੀ ਦਰਦਨਾਕ ਮੌਤ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) ਸ੍ਰੀ ਮੁਕਤਸਰ ਸਾਹਿਬ ਦੇ ਬੂੜਾਗੁੱਜਰ ਰੋਡ 'ਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿੱਚ 4 ਸਾਲਾ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੁਕਤਸਰ ਦੇ ਲਿਟਲ ਫਲਾਵਰ ਕਾਨਵੈਂਟ ਸਕੂਲ 'ਚ ਨਰਸਰੀ 'ਚ ਪੜ੍ਹਦੇ 4 ਸਾਲਾ ਵਿਦਿਆਰਥੀ ਅਵਲਦੀਪ ਸਿੰਘ ਨੂੰ ਉਸਦੇ ਦਾਦਾ ਸ਼ੀਤਲ ਸਿੰਘ ਸਕੂਟਰੀ 'ਤੇ ਸਕੂਲ ਛੱਡਣ ਜਾ ਰਹੇ ਸੀ। ਇਸ ਦੌਰਾਨ ਉਹ ਬੂੜਾਗੱਜਰ ਰੋਡ ਸਥਿਤ ਰੇਲਵੇ ਫਾਟਕ ਖੁੱਲ੍ਹਣ ਤੋਂ ਬਾਅਦ ਜਦੋਂ ਫਾਟਕ ਪਾਰ ਕਰਨ ਲੱਗੇ ਤਾਂ ਸਾਹਮਣੇ ਤੋਂ ਆ ਰਹੇ ਸਪੈਸ਼ਲ ਟਰੱਕ (PB04AB0112) ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ- ਜੱਗੂ ਗੈਂਗ ਵੱਲੋਂ ਚਲਾਈ ਜਾਂਦੀ ਕਬੱਡੀ ਅਕੈਡਮੀ ਨਾਲ ਜੁੜੇ ਬਠਿੰਡਾ ਦੇ 3 ਕਬੱਡੀ ਖਿਡਾਰੀਆਂ ਦੇ ਘਰਾਂ 'ਚ NIA ਦੀ ਰੇਡ

ਇਸ ਦੌਰਾਨ ਅਵਲਦੀਪ ਸਕੂਟਰੀ ਤੋਂ ਹੇਠਾਂ ਡਿੱਗ ਗਿਆ ਅਤੇ ਟਰੱਕ ਦੇ ਟਾਇਰ ਹੇਠਾਂ ਆ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਮੌਕੇ 'ਤੇ ਮੌਜੂਦ ਲੋਕਾਂ ਦੇ ਵੀ ਦਿਲ ਕੰਬ ਉੱਠੇ। ਦੱਸ ਦੇਈਏ ਕਿ ਮ੍ਰਿਤਕ ਅਵਲਦੀਪ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਹਾਦਸੇ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ਪਿਆ ਜਾ ਰਿਹਾ ਹੈ। ਘਰ ਦੇ ਇਕਲੌਤੇ ਪੁੱਤ ਦੀ ਮੌਤ 'ਤੇ ਮਾਂ ਦੇ ਹੰਝੂ ਨਹੀਂ ਰੁਕ ਰਹੇ। ਉੱਥੇ ਹੀ ਦਾਦੀ ਆਪਣੇ ਪੋਤੇ ਦੀ ਲਾਸ਼ ਨੂੰ ਝੋਲੀ 'ਚ ਪਾ ਕੇ ਰੱਬ ਨੂੰ ਉਲਾਂਭਾਂ ਦੇ ਰਹੀ ਹੈ। ਇਸ ਤੋਂ ਪਹਿਲਾਂ ਵੀ ਇਸ ਰਾਹ 'ਤੇ ਭਿਆਨਕ ਹਾਦਸੇ ਵਾਪਰੇ ਹਨ ਅਤੇ ਇਹ ਟਰੱਕ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News