46 ਬੋਤਲਾਂ ਸ਼ਰਾਬ ਬਰਾਮਦ, 1 ਕਾਬੂ, 1 ਫਰਾਰ

Monday, Jan 15, 2018 - 07:06 AM (IST)

ਨਥਾਣਾ, (ਜ. ਬ.)- ਸਥਾਨਕ ਪੁਲਸ ਨੇ 46 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਵੱਲੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਜਦ ਕਿ ਦੂਜਾ ਭੱਜਣ 'ਚ ਸਫਲ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਭੁੱਚੋ ਕੈਂਚੀਆਂ ਤੋਂ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ, ਜਿਸ ਕੋਲੋਂ 36 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਹੋਈ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਵਜੋਂ ਕੀਤੀ ਹੈ। ਇਸੇ ਤਰ੍ਹਾਂ ਹੀ ਪਿੰਡ ਪੂਹਲਾ ਵਿਖੇ ਸੁੱਖਾ ਸਿੰਘ ਦੇ ਘਰ ਜਦ ਪੁਲਸ ਨੇ ਰੇਡ ਕੀਤੀ ਤਾਂ 10 ਬੋਤਲਾਂ ਠੇਕਾ ਸ਼ਰਾਬ ਦੇਸੀ ਮੋਟਾ ਸੰਤਰਾਂ ਬਰਾਮਦ ਹੋਈ, ਜਦ ਕਿ ਮੁਲਜ਼ਮ ਭੱਜਣ 'ਚ ਸਫਲ ਹੋ ਗਿਆ ਹੈ। ਪੁਲਸ ਨੇ ਦੋਵਾਂ ਵਿਅਕਤੀਆਂ 'ਤੇ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ।


Related News