ਪੌਂਗ ਡੈਮ 'ਚੋਂ ਮੁੜ ਛੱਡਿਆ ਗਿਆ 44 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਲੋਕਾਂ ਲਈ ਖ਼ਤਰੇ ਦੀ ਘੰਟੀ
Thursday, Jul 27, 2023 - 11:30 AM (IST)
ਹਾਜੀਪੁਰ (ਜੋਸ਼ੀ)-ਤਲਵਾੜਾ ਦੇ ਪੌਂਗ ਡੈਮ ’ਚ ਪਾਣੀ ਹਾਲੇ ਖ਼ਤਰੇ ਦੇ ਨਿਸ਼ਾਨ ਤੋਂ 13.6 ਫੁੱਟ ਹੇਠਾਂ ਹੈ। ਬੁੱਧਵਾਰ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ 44736 ਕਿਊਸਿਕ ਪਾਣੀ ਛੱਡੇ ਜਾਣ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਤਬਾਹ ਹੋ ਕੇ ਰਹਿ ਗਈ ਹੈ। ਇਲਾਕੇ ਦੇ ਲੋਕਾਂ ਲਈ ਖਾਣ-ਪੀਣ ਅਤੇ ਪਸ਼ੂਆਂ ਲਈ ਚਾਰੇ ਦੀ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਹਾਲੇ ਤੱਕ ਇਲਾਕੇ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਅਤੇ ਪੰਜਾਬ ਅਤੇ ਹਿਮਾਚਲ ਸਰਕਾਰ ਬਿਆਸ ਦਰਿਆ ਕਿਨਾਰੇ ਵੱਸੇ ਲੋਕਾਂ ਦੀ ਇਸ ਮੁਸ਼ਕਿਲ ਦੀ ਘੜੀ ’ਚ ਸਹਾਇਤਾ ਕਰਦੀ ਵਿਖਾਈ ਨਹੀਂ ਦਿੱਤੀ। ਜਿਸ ਕਾਰਨ ਇਲਾਕੇ ਦੇ ਲੋਕਾਂ ’ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ I
ਇਹ ਵੀ ਪੜ੍ਹੋ- ਕਾਂਗਰਸ ਲਈ ਸੰਕਟ ਦੀ ਘੜੀ! ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਭਾਜਪਾ 'ਚ ਜਾਣ ਲਈ ਲੱਭ ਰਹੇ ਰਾਹ
ਡੈਮ ’ਚੋਂ ਸਪਿਲਵੇ ਰਾਹੀਂ 26741 ਕਿਊਸਿਕ ਪਾਣੀ ਅਤੇ ਪਾਵਰ ਹਾਊਸ ਰਾਹੀਂ 17995 ਕਿਊਸਿਕ ਕੁੱਲ 44736 ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾ ਰਿਹਾ ਹੈ ׀ ਬੁੱਧਵਾਰ ਸ਼ਾਮ 6 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 44736 ਕਿਊਸਿਕ ਨੋਟ ਕੀਤੀ ਗਈ ਅਤੇ ਝੀਲ ਦਾ ਲੈਵਲ 1376.47 ਫੁੱਟ ਨੋਟ ਕੀਤਾ ਗਿਆ I ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ’ਚੋਂ ਅੱਜ 33036 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ, ਜੋ ਪਹਿਲਾਂ ਨਾਲੋਂ 5 ਹਜ਼ਾਰ ਕਿਊਸਿਕ ਵੱਧ ਹੈ ਅਤੇ 11500 ਕਿਊਸਕ ਪਾਣੀ ਮੁਕੇਰੀਆਂ ਹਾਈਡਲ ਨਹਿਰ ’ਚ ਛੱਡਿਆ ਗਿਆ ਹੈ ।
ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਸਣੇ ਸਾਰੇ ਮੁਲਜ਼ਮਾਂ ਦੀ ਮਾਨਸਾ ਕੋਰਟ 'ਚ ਪੇਸ਼ੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ