ਕੋਰੋਨਾ ਵਾਇਰਸ ਨੂੰ ਲੈ ਕੇ ਸੰਜੀਦਾ ਨਹੀਂ ਲੋਕ, 44 ਨਵੇਂ ਮਾਮਲੇ ਆਏ ਸਾਹਮਣੇ
Thursday, Nov 12, 2020 - 10:24 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਨੂੰ ਲੋਕ ਸੰਜੀਦਾ ਨਹੀਂ ਹਨ। ਦੀਵਾਲੀ ਦੇ ਤਿਉਹਾਰ 'ਤੇ ਬਾਜ਼ਾਰਾਂ 'ਚ ਜਿੱਥੇ ਭੀੜ ਭੜੱਕਾ ਹੈ, ਉਥੇ ਲੋਕ ਬਿਨਾਂ ਮਾਸਕ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਘੁੰਮ ਰਹੇ ਹਨ। ਵੀਰਵਾਰ ਕੋਰੋਨਾ ਸੰਕ੍ਰਮਿਤ ਇਕ ਹੋਰ ਦੀ ਮੌਤ ਹੋ ਗਈ, 64 ਸਾਲਾ ਜਨਾਨੀ ਰਣਜੀਤਪੁਰਾ ਛੇਹਰਟਾ ਦੀ ਰਹਿਣ ਵਾਲੀ ਸੀ। ਮ੍ਰਿਤਕ ਜਨਾਨੀ ਨੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ । ਉਥੇ ਹੀ ਵੀਰਵਾਰ ਨੂੰ 44 ਨਵੇਂ ਕੋਰੋਨਾ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਥੇ ਹੀ 15 ਤੰਦਰੁਸਤ ਵੀ ਹੋਏ ਹਨ। ਪਾਜ਼ੇਟਿਵ ਮਰੀਜ਼ਾਂ 'ਚ ਕੰਮਿਊਨਿਟੀ ਤੋਂ 32 ਅਤੇ ਕਾਂਟੇਕਟ ਤੋਂ 12 ਮਰੀਜ਼ ਹਨ।
ਇਹ ਵੀ ਪੜ੍ਹੋ : ਮੋਗਾ ਜ਼ਿਲ੍ਹੇ 'ਚ 'ਕੋਰੋਨਾ' ਦੇ 9 ਮਾਮਲੇ ਆਉਣ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਹੋਈ 2527
ਹੁਣ ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 12,186 ਤੱਕ ਪਹੁੰਚ ਗਈ ਹੈ, ਇਨ੍ਹਾਂ 'ਚੋਂ 11,383 ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ ਅਜੇ ਵੀ 332 ਕੇਸ ਐਕਟਿਵ ਹਨ। ਬਦਕਿਸਮਤੀ ਨਾਲ ਕੋਰੋਨਾ ਕਾਰਨ 471 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨੇ ਅੰਮ੍ਰਿਤਸਰ 'ਚ ਆਪਣਾ ਪੂਰਾ ਕਹਿਰ ਵਿਖਾਇਆ ਸੀ ਪਰ ਆਉਣ ਵਾਲੇ ਸਮੇਂ 'ਚ ਕੋਰੋਨਾ ਵਾਇਰਸ ਹੋਰ ਖ਼ਤਰਨਾਕ ਹੋ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਪੀ. ਜੀ. ਆਈ. ਦਾ ਰੋਬੋਟ 4 ਮਹੀਨੇ ਤੋਂ ਬੰਦ, ਕੈਂਸਰ ਦੇ ਮਰੀਜ਼ਾਂ ਦਾ ਵਧ ਰਿਹਾ 'ਦਰਦ'