ਨਵਾਂਸ਼ਹਿਰ ਵਿਖੇ ਕੈਨੇਡਾ ਦੇ ਸੁਫ਼ਨੇ ਵਿਖਾ ਕੇ ਲਏ 41 ਲੱਖ ਰੁਪਏ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਹੋਸ਼

09/22/2022 5:34:02 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਕੈਨੇਡਾ ਭੇਜਣ ਦੇ ਨਾਂ ’ਤੇ 41.80 ਲੱਖ ਰੁਪਏ ਦੀ ਠੱਗੀ ਕਰਨ ਦੇ 4 ਦੋਸ਼ੀਆਂ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਮਨੀਸ਼ ਕੁਮਾਰ ਪੁੱਤਰ ਸੰਤੋਖ ਰਾਮ ਨੇ ਦੱਸਿਆ ਕਿ ਉਸ ਦੇ ਪਿਤਾ ਮਲੇਸ਼ੀਆ ਵਿਖੇ ਕਿਸੇ ਕੰਪਨੀ ’ਚ ਮਜ਼ਦੂਰੀ ਕਰਦੇ ਹਨ, ਜਿੱਥੇ ਖਾਖਰੂ ਅਤੇ ਉਸ ਦੇ ਨਾਲ ਸੌਰਵ ਸਿੰਘ ਨੇ ਠੇਕਾ ਲਿਆ ਹੋਇਆ ਹੈ। ਉਸ ਨੇ ਦੱਸਿਆ ਕਿ ਪਿਤਾ ਦੀ ਜਾਣ ਪਛਾਣ ਹੋਣ ’ਤੇ ਉਕਤ ਦੋਵਾਂ ਨੇ ਪਿਤਾ ਨੂੰ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਕੰਮ ਕਰਨ ਦਾ ਠੇਕਾ ਮਿਲਿਆ ਹੈ ਅਤੇ ਉੱਥੇ ਵਰਕਰਜ਼ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਉਹ 22 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੈਨੇਡਾ ਵਿਖੇ ਵਿਅਕਤੀ ਨੂੰ ਭੇਜਦੇ ਹਨ, ਜੇਕਰ ਉਸ ਦੀ ਜਾਣ-ਪਛਾਣ ਵਾਲਾ ਕੋਈ ਉੱਥੇ ਜਾਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਦੱਸ ਸਕਦੇ ਹਨ। ਉਸਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦੇ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਹ ਉਸ ਦਾ ਇਕ ਦੋਸਤ ਹਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਕੈਨੇਡਾ ਜਾਣ ਲਈ ਤਿਆਰ ਹੋ ਗਏ।

ਇਹ ਵੀ ਪੜ੍ਹੋ: ਜਲੰਧਰ: DCP ਡੋਗਰਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਦਾ ਯੂ-ਟਰਨ, ਕਿਹਾ-ਨਹੀਂ ਹੋਇਆ ਕੇਸ ਦਰਜ

ਉਸ ਨੇ ਦੱਸਿਆ ਕਿ ਉਨ੍ਹਾਂ ਉਕਤ ਏਜੰਟ ਦੇ ਕਹਿਣ ’ਤੇ ਉਸਦੇ ਦੱਸੇ ਸਾਥੀਆਂ ਦੇ ਖਾਤਿਆਂ ਵਿਚ ਵੱਖ-ਵੱਖ ਤਰੀਕਾਂ ਅਤੇ ਸਥਾਨ ’ਤੇ 41.80 ਲੱਖ ਰੁਪਏ ਦੇ ਦਿੱਤੇ ਅਤੇ ਬਾਕੀ ਕੈਨੇਡਾ ਪਹੁੰਚਣ ਤੋਂ ਬਾਅਦ ਦੇਣ ਦੀ ਗੱਲ ਹੋਈ। ਉਸ ਨੇ ਦੱਸਿਆ ਕਿ ਉਕਤ ਲੋਕਾਂ ਨੇ ਪੈਸੇ ਲੈਣ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਕਰਨਾ ਛੱਡ ਦਿੱਤਾ ਅਤੇ ਹੁਣ ਉਹ ਨਾ ਤਾਂ ਪੈਸੇ ਵਾਪਸ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਕੈਨੇਡਾ ਭੇਜ ਰਿਹਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਸੌਰਵ ਸਿੰਘ ਪੁੱਤਰ ਪ੍ਰਮੋਦ ਕੁਮਾਰ, ਵਾਸੀ ਅਲਾਹਾਬਾਦ (ਯੂ. ਪੀ.), ਖੰਖਰੂ ਉਰਫ ਸ਼ੰਕਰ ਪੁੱਤਰ ਆਲਮੂ ਵਾਸੀ ਗੜ੍ਹਵਾਲ (ਉਤਰਾਖੰਡ), ਅਮਨ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਸ਼ਰਮਾ ਗੌਰਖਪੁਰ (ਉਤਰਾਖੰਡ) ਅਤੇ ਧੰਨਵੰਤ ਸਿੰਘ ਉਰਫ਼ ਵਿੱਕੀ ਵਾਸੀ ਲੁਧਿਆਣਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


shivani attri

Content Editor

Related News