ਔਰਤ ਤੇ ਇਕ ਵਿਅਕਤੀ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ
Monday, Aug 14, 2017 - 06:22 AM (IST)
ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਨੇ ਨਸ਼ਿਆਂ ਦੇ ਸੌਦਾਗਰਾਂ ਦੀ ਫੜੋ-ਫੜੀ ਲਈ ਸ਼ੁਰੂ ਕੀਤੀ ਮੁਹਿੰਮ ਦੌਰਾਨ ਇਕ ਔਰਤ ਤੇ ਇਕ ਵਿਅਕਤੀ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਦੀ ਅਗਵਾਈ 'ਚ ਬੱਸ ਸਟੈਂਡ ਕੋਲ ਇਕ ਔਰਤ ਬਬਲੀ ਉਰਫ ਬੱਬੀ ਪਤਨੀ ਨਿਰਮਲ ਸਿੰਘ ਵਾਸੀ ਦੇਨੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਦੇ ਕਬਜ਼ੇ 'ਚੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਔਰਤ ਵਿਰੁੱਧ ਨਾਰਕੋਟਿਕਸ ਐਕਟ 21-61-85 ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਕ ਹੋਰ ਪੁਲਸ ਪਾਰਟੀ ਨੇ ਮੇਜਰ ਸਿੰਘ ਪੁੱਤਰ ਸੰਤ ਰਾਮ ਵਾਸੀ ਪਿੰਡ ਦੇਨੋਵਾਲ ਖੁਰਦ ਦੇ ਕਬਜ਼ੇ 'ਚੋਂ ਵੀ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਦੋਸ਼ੀ ਵਿਰੁੱਧ ਨਾਰਕੋਟਿਕਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ। ਡੀ. ਐੱਸ. ਪੀ. ਡਿਟੈਕਟਿਵ ਗੁਰਜੀਤ ਪਾਲ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਅਧਿਕਾਰੀਆਂ ਵੱਲੋਂ ਦੋਵਾਂ ਦੋਸ਼ੀਆਂ ਤੋਂ ਪੁੱਛÎਗਿੱਛ ਕੀਤੀ ਜਾ ਰਹੀ ਹੈ।
