ਜਲੰਧਰ ਵਿਖੇ ਚਰਚ 'ਚ 4 ਸਾਲਾ ਬੱਚੀ ਦੀ ਮੌਤ ਹੋਣ 'ਤੇ ਹੰਗਾਮਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

Monday, Sep 12, 2022 - 04:40 PM (IST)

ਜਲੰਧਰ ਵਿਖੇ ਚਰਚ 'ਚ 4 ਸਾਲਾ ਬੱਚੀ ਦੀ ਮੌਤ ਹੋਣ 'ਤੇ ਹੰਗਾਮਾ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਲੰਧਰ/ਲਾਂਬੜਾ (ਮਾਹੀ, ਵਰਿੰਦਰ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਤਾਜਪੁਰ ਸਥਿਤ ਚਰਚ ’ਚ ਇਲਾਜ ਲਈ ਆਈ 4 ਸਾਲਾ ਬੱਚੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਚਰਚ ਦੇ ਬਾਹਰ ਹੰਗਾਮਾ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਤਾਜਪੁਰ ਸਥਿਤ ਚਰਚ ’ਚ ਕਥਿਤ ਤੌਰ ’ਤੇ ਲੋਕ ਦੂਰ-ਦੂਰ ਤੋਂ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ। ਜਿਸ ਕਾਰਨ ਉਹ ਤੰਦਰੁਸਤ ਹੋ ਜਾਂਦੇ ਹਨ ਪਰ ਦਿੱਲੀ ’ਚ ਦਿਮਾਗ਼ ਦੇ ਕੈਂਸਰ ਦਾ ਇਲਾਜ ਕਰਵਾ ਰਹੀ 4 ਸਾਲਾ ਬੱਚੀ ਦਾ ਪਰਿਵਾਰ ਇਥੋਂ ਦੇ ਚਰਚ ’ਚ ਇਲਾਜ ਲਈ 9 ਮਹੀਨਿਆਂ ਤੋਂ ਲਿਆ ਰਹੇ ਸਨ। ਦੱਸਿਆ ਜਾਂਦਾ ਹੈ ਕਿ ਐਤਵਾਰ ਤੜਕੇ 3 ਵਜੇ ਦੇ ਕਰੀਬ ਉਸ ਦੇ ਮਾਤਾ-ਪਿਤਾ, ਪਿਤਾ ਚੰਦਨ ਮੋਹਨ ਅਤੇ ਮਾਂ ਪਿੰਕੀ ਵਾਸੀ ਦਿੱਲੀ ਤੋਂ ਇਥੋਂ ਦੇ ਚਰਚ ’ਚ ਪਹੁੰਚੇ, ਜਿੱਥੇ ਬਾਅਦ ਦੁਪਹਿਰ ਪ੍ਰਾਥਨਾ ਦੌਰਾਨ ਬੱਚੀ ਦੀ ਮੌਤ ਹੋ ਗਈ। ਇਸ ’ਤੇ ਜਦੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪਾਦਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਚਰਚ ਦੇ ਸਟਾਫ਼ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਚਰਚ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਅਤੇ ਹੋਰ ਰਿਸ਼ਤੇਦਾਰਾਂ ਨੇ ਉੱਥੇ ਹੰਗਾਮਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਚਰਚ ’ਚ ਇਲਾਜ ਲਈ ਉਨ੍ਹਾਂ ਨੇ 65 ਹਜ਼ਾਰ ਰੁਪਏ ਖ਼ਰਚ ਕੀਤੇ ਹਨ। ਇਸ ਦੀ ਸੂਚਨਾ ਪਾ ਕੇ ਥਾਣਾ ਲਾਂਬੜਾ ਦੀ ਪੁਲਸ ਮੌਕੇ ’ਤੇ ਪੁੱਜ ਗਈ।

ਥਾਣਾ ਲਾਂਬੜਾ ਦੇ ਸਬ-ਇੰਸਪੈਕਟਰ ਜੀਤ ਸਿੰਘ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਲਿਖਤੀ ਬਿਆਨ ਲਏ। ਇਸ ਤੋਂ ਬਾਅਦ ਲੜਕੀ ਦੀ ਲਾਸ਼ ਤੇ ਪਰਿਵਾਰਕ ਮੈਂਬਰਾਂ ਨੂੰ ਥਾਣਾ ਲਾਂਬੜਾ ਦੇ ਇੰਚਾਰਜ ਅਮਨ ਸੈਣੀ ਨੇ ਕਿਰਾਏ ’ਤੇ ਕਾਰ ਲੈ ਕੇ ਦਿੱਲੀ ਭੇਜ ਦਿੱਤਾ। ਇਸ ਸਬੰਧੀ ਜਦੋਂ ਚਰਚ ਦੇ ਪਾਦਰੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਗੱਡੀ ਚਲਾ ਰਿਹਾ ਹੈ ਅਤੇ 10 ਮਿੰਟ ਬਾਅਦ ਫੋਨ ਕਰਾਂਗਾ ਪਰ ਬਾਅਦ ’ਚ ਉਸ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ: LPU 'ਚ ਪੜ੍ਹਦੀ ਵਿਦਿਆਰਥਣ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ

PunjabKesari

ਮੈਨੂੰ ਕੋਈ ਜਾਣਕਾਰੀ ਨਹੀਂ ਹੈ ਐੱਸ. ਐੱਚ. ਓ. ਨਾਲ ਗੱਲ ਕਰੋ: ਡੀ. ਐੱਸ. ਪੀ. ਧੋਗੜੀ
ਇਸ ਸਬੰਧੀ ਜਦੋਂ ਡੀ. ਐੱਸ. ਪੀ. ਕਰਤਾਰਪੁਰ ਸੁਰਿੰਦਰ ਧੋਗੜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਨਾਲ ਗੱਲ ਕਰੋ।

PunjabKesari

ਏਮਸ ਦੇ ਡਾਕਟਰਾਂ ਨੇ ਦਿੱਤਾ ਸੀ ਜਵਾਬ, ਪਰਿਵਾਰ ਬੱਚੀ ਨੂੰ ਤਾਜਪੁਰ ਚਰਚ ਲੈ ਕੇ ਆਇਆ ਸੀ: ਐੱਸ. ਐੱਚ. ਓ.
ਜਦ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚੀ ਪਿਛਲੇ ਕਾਫ਼ੀ ਸਮੇਂ ਤੋਂ ਦਿਮਾਗ ਦੇ ਕੈਂਸਰ ਨਾਲ ਲੜ ਰਹੀ ਸੀ ਅਤੇ ਉਸ ਦਾ ਏਮਜ਼ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ, ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਹੈ। ਇਸ ’ਤੇ ਚੰਦਨ ਆਪਣੀ ਬੱਚੀ ਨੂੰ ਇਲਾਜ ਲਈ ਤਾਜਪੁਰ ਚਰਚ ਲੈ ਕੇ ਆਉਂਦਾ ਸੀ।

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News