ਨਕਦੀ ਤੇ ਗਹਿਣੇ ਚੋਰੀ ਕਰਨ ਵਾਲੀਆਂ 4 ਔਰਤਾਂ ਗ੍ਰਿਫਤਾਰ

Tuesday, Jan 30, 2018 - 07:14 AM (IST)

ਨਕਦੀ ਤੇ ਗਹਿਣੇ ਚੋਰੀ ਕਰਨ ਵਾਲੀਆਂ 4 ਔਰਤਾਂ ਗ੍ਰਿਫਤਾਰ

ਕਪੂਰਥਲਾ, (ਭੂਸ਼ਣ)- ਕਪੂਰਥਲਾ-ਜਲੰਧਰ ਮਾਰਗ 'ਤੇ ਸਥਿਤ ਇਕ ਰਿਸੋਰਟ ਤੋਂ ਵਿਆਹ ਸਮਾਗਮ ਦੌਰਾਨ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰ ਕੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਗੈਂਗ ਦੀਆਂ 4 ਔਰਤਾਂ ਨੂੰ ਨਾਕਾਬੰਦੀ ਦੌਰਾਨ ਗ੍ਰਿ੍ਰਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੀਆਂ ਉਕਤ ਚਾਰਾਂ ਔਰਤਾਂ ਨੇ ਪੁੱਛਗਿਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਉਥੇ ਹੀ ਅਦਾਲਤ ਨੇ ਮੁਲਜ਼ਮਾਂ ਨੂੰ 12 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 
ਬੀਤੇ ਸਾਲ 25 ਦਸੰਬਰ ਨੂੰ ਕਪੂਰਥਲਾ-ਜਲੰਧਰ ਮਾਰਗ 'ਤੇ ਪੈਦੇ ਸ਼ਹਿਰ ਦੇ ਇਕ ਪ੍ਰਮੁੱਖ ਰਿਸੋਰਟ 'ਚ ਵਿਆਹ ਸਮਾਗਮ ਦੌਰਾਨ ਮਧੂ ਸ਼ਰਮਾ ਨਾਮਕ ਔਰਤ ਤੋਂ 3 ਲੱਖ ਰੁਪਏ ਦੀ ਨਕਦੀ ਅਤੇ 3 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ, ਜਿਸ ਨੂੰ ਲੈ ਕੇ ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਆਸ-ਪਾਸ ਦੇ ਖੇਤਰਾਂ ਤੋਂ ਦਸਤਾਵੇਜ਼ੀ ਸਬੂਤ ਇਕੱਠੇ ਕਰਦੇ ਹੋਏ ਕਈ ਅਣਪਛਾਤੀਆਂ ਔਰਤਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਕਈ ਥਾਵਾਂ 'ਤੇ ਛਾਪਾਮਾਰੀ ਦੇ ਬਾਵਜੂਦ ਵੀ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਇਸ ਦੌਰਾਨ ਥਾਣਾ ਸਦਰ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਪਿੰਡ ਖੋਜੇਵਾਲ ਦੇ ਰੇਲਵੇ ਸਟੇਸ਼ਨ 'ਚ 4 ਸ਼ੱਕੀ ਔਰਤਾਂ ਖੜ੍ਹੀਆਂ ਹਨ, ਜੋ ਰੇਲਗੱਡੀ ਦਾ ਇੰਤਜ਼ਾਰ ਕਰ ਰਹੀਆਂ ਹਨ। ਜਿਸ 'ਤੇ ਜਦੋਂ ਐੱਸ. ਐੱਚ. ਓ. ਸਦਰ ਨੇ ਮੌਕੇ 'ਤੇ ਮਹਿਲਾ ਪੁਲਸ ਦੀ ਮਦਦ ਨਾਲ ਛਾਪਾਮਾਰੀ ਕੀਤੀ ਤਾਂ ਉਕਤ ਚਾਰਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿਛ ਦੇ ਦੌਰਾਨ ਔਰਤਾਂ ਨੇ ਆਪਣੇ ਨਾਂ ਸੁਮਨ ਪਤਨੀ ਬਸੰਤ, ਯਮੁਨਾ ਪਤਨੀ ਰਮੇਸ਼, ਰਾਮ ਸਹੇਲੀ ਪਤਨੀ ਰਾਜਿੰਦਰ ਵਾਸੀ ਉਖੇੜੀ ਥਾਣਾ ਪਚੌਰੀ ਜ਼ਿਲਾ ਰਾਜਗੜ੍ਹ ਮੱਧ ਪ੍ਰਦੇਸ਼ ਦੱਸਿਆ, ਜਦ ਕਿ ਚੌਥੀ ਔਰਤ ਨੇ ਆਪਣਾ ਨਾਂ ਰੁਖਸਾਨਾ ਪਤਨੀ ਬਨਵਾਰੀ ਨਿਵਾਸੀ ਪਿੰਡ ਤੀਲਸੀਆ ਥਾਣਾ ਪਚੌਰੀ ਜ਼ਿਲਾ ਰਾਜਗੜ੍ਹ ਮੱਧ ਪ੍ਰਦੇਸ਼ ਦੱਸਿਆ।
ਪੁਲਸ ਵੱੱਲੋਂ ਸਖਤੀ ਨਾਲ ਪੁੱਛਗਿਛ ਦੇ ਦੌਰਾਨ ਉਕਤ ਔਰਤਾਂ ਨੇ ਖੁਲਾਸਾ ਕੀਤਾ ਕਿ ਉਹ ਵਿਆਹ ਸਮਾਗਮ ਦੌਰਾਨ ਨਕਦੀ ਅਤੇ ਗਹਿਣੇ ਚੋਰੀ ਕਰਨ ਵਾਲੀ ਗੈਗ ਦੇ ਮੈਂਬਰ ਹਨ ਅਤੇ 25 ਦਸੰਬਰ ਨੂੰ ਮਧੂ ਸ਼ਰਮਾ ਦੇ ਪਰਸ ਵਿਚੋਂ 3 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਉਨ੍ਹਾਂ ਨੇ ਚੋਰੀ ਕੀਤੇ ਸਨ। 
ਮੁਲਜ਼ਮ ਚਾਰਾਂ ਔਰਤਾਂ ਨੂੰ ਥਾਣਾ ਸਦਰ ਦੀ ਪੁਲਸ ਨੇ ਅਦਾਲਤ 'ਚ ਪੇਸ਼ ਕੀਤਾ, ਜਿਥੇ ਪੁਲਸ ਨੇ ਦਲੀਲ਼ ਦਿੱਤੀ ਕਿ ਉਨ੍ਹਾਂ ਨੂੰ ਗ੍ਰਿਫਤਾਰ ਔਰਤਾਂ ਦਾ ਲੰਮਾ ਪੁਲਸ ਰਿਮਾਂਡ ਚਾਹੀਦਾ ਹੈ ਤਾਂਕਿ ਉਨ੍ਹਾਂ ਨੂੰ ਉਹ ਮੱਧ ਪ੍ਰਦੇਸ਼ ਲੈ ਜਾ ਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਕੀਤੀ ਗਈ ਨਕਦੀ ਅਤੇ ਸੋਨਾ ਬਰਾਮਦ ਕਰ ਸਕੇ। ਜਿਸ 'ਤੇ ਅਦਾਲਤ ਨੇ ਚਾਰਾਂ ਔਰਤਾਂ ਨੂੰ 12 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 


Related News