ਪਲਾਟ ਦੇ ਨਾਂ ''ਤੇ 4 ਲੱਖ ਦੀ ਧੋਖਾਦੇਹੀ

Monday, Mar 05, 2018 - 07:16 AM (IST)

ਲੁਧਿਆਣਾ, (ਮਹੇਸ਼)- ਪਲਾਟ ਦੇ ਨਾਂ 'ਤੇ 4 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ ਜੋਧੇਵਾਲ ਪੁਲਸ ਨੇ ਮਾਇਆ ਨਗਰ ਦੇ ਅਮਿਤ ਕੁਮਾਰ ਦੀ ਸ਼ਿਕਾਇਤ 'ਤੇ ਮੁਹੱਲਾ ਅਨੰਦਪੁਰਾ ਦੇ ਰਾਕੇਸ਼ ਸ਼ਰਮਾ ਖਿਲਾਫ ਕੇਸ ਦਰਜ ਕੀਤਾ ਹੈ। ਸ਼ਰਮਾ 'ਤੇ ਦੋਸ਼ ਹੈ ਕਿ ਉਸ ਨੇ ਕਿਸੇ ਹੋਰ ਦਾ ਪਲਾਟ ਅਮਿਤ ਨੂੰ 4 ਲੱਖ ਰੁਪਏ 'ਚ ਵੇਚ ਕੇ ਉਸ ਦੇ ਨਾਲ ਫਰਾਡ ਕੀਤਾ। ਪਤਾ ਲੱਗਣ 'ਤੇ ਅਮਿਤ ਨੇ ਜਦ ਉਸ ਨਾਲ ਸੰਪਰਕ ਕੀਤਾ ਤਾਂ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਏ. ਐੱਸ. ਆਈ. ਹਰਦੀਪ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News