ਭਿਆਨਕ ਸੜਕ ਹਾਦਸੇ ’ਚ ਮਾਂ-ਪੁੱਤ ਸਮੇਤ 4 ਦੀ ਮੌਤ

Tuesday, Dec 21, 2021 - 09:34 PM (IST)

ਭਿਆਨਕ ਸੜਕ ਹਾਦਸੇ ’ਚ ਮਾਂ-ਪੁੱਤ ਸਮੇਤ 4 ਦੀ ਮੌਤ

ਬੰਗਾ(ਚਮਨ ਲਾਲ/ਰਾਕੇਸ਼)- ਅੱਜ ਦੇਰ ਸ਼ਾਮ ਬੰਗਾ ਨਜ਼ਦੀਕ ਪੈਂਦੇ ਪਿੰਡ ਕਟਾਰੀਆ ਲਾਗੇ ਹੋਏ ਹਾਦਸੇ ਵਿਚ ਮਾਂ-ਪੁੱਤ ਸਮੇਤ 4 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਧਮਾਈ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਰੋਹਿਤ ਕੁਮਾਰ ਆਪਣੇ ਇਕ ਨਜ਼ਦੀਕੀ ਦੋਸਤ ਨੂੰ ਨਾਲ ਲੈ ਕੇ ਕਾਰ ਵਿਚ ਸਵਾਰ ਹੋ ਕੇ ਵਿਦੇਸ਼ ਤੋਂ ਪਰਤੇ ਆਪਣੇ ਭਰਾ ਗੁਰਵਿੰਦਰ ਸਿੰਘ, ਜੋ ਕਿ ਮਲੇਸ਼ੀਆ ਤੋਂ ਵਾਪਸ ਪਰਤਿਆ ਸੀ, ਜੋ ਦਿਲੀ ਤੋਂ ਬੱਸ ਰਾਹੀਂ ਲੁਧਿਆਣਾ ਪੁੱਜਿਆ ਸੀ, ਨੂੰ ਲੁਧਿਆਣਾ ਤੋਂ ਲੈਣ ਗਿਆ ਸੀ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਜ਼ਮਾਨਤ

ਉਸ ਉਪਰੰਤ ਇਹ ਸਾਰੇ ਜਾਣੇ ਕਾਰ ਵਿਚ ਸਵਾਰ ਹੋ ਕੇ ਆਪਣੀ ਭੈਣ ਪਿੰਡ ਸਮਰਾਮਾਂ (ਜਲੰਧਰ) ਨੂੰ ਮਿਲ ਕੇ ਆਪਣੇ ਨਾਲ ਲੈ ਕੇ ਵਾਪਸ ਪਿੰਡ ਨੂੰ ਆ ਰਹੇ ਸਨ। ਜਿਵੇਂ ਹੀ ਉਕਤ ਕਾਰ ਸਵਾਰ ਦੁਰਘਟਨਾ ਸਥਾਨ ’ਤੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਦਾ ਅਚਾਨਕ ਸੰਤੁਲਨ ਵਿਗਡ਼ ਗਿਆ ਅਤੇ ਕਾਰ ਪਲਟੀ ਖਾਹ ਗਈ ਅਤੇ ਸਡ਼ਕ ਕਿਨਾਰੇ ਬਣੇ ਨਾਲੇ ’ਚ ਜਾ ਪਈ, ਜਿਸ ਦੇ ਨਤੀਜੇ ਵਜੋਂ ਰੋਹਿਤ ਕੁਮਾਰ (21), ਗੁਰਵਿੰਦਰ ਸਿੰਘ (30) ਦੋਵੇਂ ਸਕੇ ਭਰਾ ਅਤੇ ਉਸ ਦੀ ਸਮਰਾਮਾ ਤੋਂ ਨਾਲ ਆਈ ਭੈਣ ਨੇਹਾ (25), ਉਸ ਦਾ ਪੁੱਤਰ ਨਵਜੋਤ (6) ਦੀ ਮੌਤ ਹੋ ਗਈ, ਜਦੋਂਕਿ ਇਸ ਤੋਂ ਇਲਾਵਾ ਹਾਦਸੇ ਦੌਰਾਨ ਜਗਜੀਵਨ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਐਮਾਂ ਜੱਟਾਂ ਗੰਭੀਰ ਰੂਪ ’ਚ ਜਖਮੀ ਹੋ ਗਿਆ। ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਅਤੇ ਗੰਭੀਰ ਰੂਪ ’ਚ ਜ਼ਖਮੀ ਹੋਏ ਵਿਅਕਤੀ ਨੂੰ ਮੌਕੇ ’ਤੇ ਖਡ਼੍ਹੇ ਲੋਕਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਪਹੁੰਚਾਇਆ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Bharat Thapa

Content Editor

Related News