4 ਖੋਖੇ ਢਹਿ-ਢੇਰੀ, ਬਿਲਡਿੰਗ ਮਟੀਰੀਅਲ ਉਠਾਇਆ

04/25/2018 5:10:11 AM

ਅੰਮ੍ਰਿਤਸਰ,   (ਵੜੈਚ)-  ਮੰਗਲਵਾਰ ਤੜਕਸਾਰ ਜਦੋਂ ਜ਼ਿਆਦਾਤਰ ਸ਼ਹਿਰਵਾਸੀ ਬਿਸਤਰੇ ਤੋਂ ਵੀ ਨਹੀਂ ਉਠੇ ਸਨ, ਉਸ ਸਮੇਂ ਨਿਗਮ ਦੇ ਲੈਂਡ ਵਿਭਾਗ ਦੀ ਟੀਮ ਸੜਕਾਂ 'ਤੇ ਉਤਰ ਚੁੱਕੀ ਸੀ। ਨਗਰ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਹਿਰਾ ਦਿੰਦਿਆਂ ਲੈਂਡ ਵਿਭਾਗ ਦੇ ਅਸਟੇਟ ਅਧਿਕਾਰੀ ਜਸਵਿੰਦਰ ਸਿੰਘ ਦੀ ਦੇਖ-ਰੇਖ 'ਚ ਕਰਮਚਾਰੀਆਂ ਵੱਲੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਰਾਮਬਾਗ ਵਿਖੇ ਕਈ ਸਾਲਾਂ ਤੋਂ ਡੇਰਾ ਜਮਾਈ ਬੈਠੇ 4 ਖੋਖਿਆਂ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਰੀਬ ਸਾਢੇ 5 ਵਜੇ ਢਹਿ-ਢੇਰੀ ਕਰ ਦਿੱਤਾ ਗਿਆ। ਡੀ. ਸੀ. ਦਫਤਰ ਕਚਹਿਰੀ ਨੇੜੇ ਬਿਲਡਿੰਗ ਮਟੀਰੀਅਲ ਦੇ ਸਾਮਾਨ ਨੂੰ ਸੜਕ ਕਿਨਾਰਿਓਂ ਉਠਾ ਕੇ ਰਸਤਾ ਸਾਫ ਕਰਵਾਇਆ ਗਿਆ, ਉਸ ਤੋਂ ਬਾਅਦ ਗੁੰਮਟਾਲਾ ਪੁਲ ਨੇੜੇ ਸੜਕ ਕਿਨਾਰੇ ਆਰਜ਼ੀ ਤੌਰ 'ਤੇ ਲਾਏ ਟੈਂਟ ਨੂੰ ਸ਼ਿਕਾਇਤਾਂ ਮਿਲਣ ਉਪਰੰਤ ਹਟਾ ਦਿੱਤਾ ਗਿਆ। ਨਿਗਮ ਦੀ ਟੀਮ ਵਿਚ ਇੰਸਪੈਕਟਰ ਕੇਵਲ ਕੁਮਾਰ, ਇੰਸਪੈਕਟਰ ਸੱਜਣ ਸਿੰਘ, ਪਰਮਜੀਤ ਸਿੰਘ ਤੇ ਮਨੋਜ ਕੁਮਾਰ ਮੌਜੂਦ ਸਨ।


Related News