ਪਟਿਆਲਾ ਜ਼ਿਲ੍ਹੇ ''ਚ ਕੋੋਰੋਨਾ ਕਾਰਨ 4 ਦੀ ਮੌਤ, 58 ਪਾਜ਼ੇਟਿਵ

12/03/2020 11:03:57 PM

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ 58 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਪ੍ਰਾਪਤ 2370 ਦੇ ਕਰੀਬ ਰਿਪੋਰਟਾਂ ’ਚੋਂ 58 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 14757 ਹੋ ਗਈ ਹੈ। ਅੱਜ 65 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 13816 ਹੋ ਗਈ ਹੈ। ਅੱਜ ਜ਼ਿਲ੍ਹੇ ’ਚ 4 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 436 ਹੋ ਗਈ ਹੈ। ਜ਼ਿਲ੍ਹੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 505 ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 58 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 44, ਰਾਜਪੁਰਾ ਤੋਂ 7, ਭਾਦਸੋ ਤੋਂ 1, ਬਲਾਕ ਦੁੱਧਣਸਾਧਾਂ ਤੋਂ 1, ਬਲਾਕ ਹਰਪਾਲਪੁਰ 3 ਅਤੇ ਬਲਾਕ ਸ਼ੁਤਰਾਣਾ ਤੋਂ 2 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 10 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 48 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਸਰਹਿੰਦੀ ਗੇਟ, ਰਣਵੀਰ ਮਾਰਗ, ਮਾਡਲ ਟਾਊਨ, ਅਰਬਨ ਅਸਟੇਟ ਫੇਜ਼-1, ਚਿਨਾਰ ਬਾਗ, ਮਜੀਠੀਆ ਐਨਕਲੇਵ, ਨਿਊ ਕਰਤਾਰ ਕਾਲੋਨੀ, ਰਣਜੀਤ ਨਗਰ, ਫੈਕਟਰੀ ਏਰੀਆ, ਡੀ. ਐੱਲ. ਐੱਫ. ਕਾਲੋਨੀ, ਗੁਰਬਖਸ਼ ਕਾਲੋਨੀ, ਸਿਵਲ ਲਾਈਨ, ਵਿਕਾਸ ਕਾਲੋਨੀ, ਸਨੌਰੀ ਅੱਡਾ, ਡੀ. ਐੱਮ. ਡਬਲਿਊ. ਕਾਲੋਨੀ, ਹਰਿੰਦਰ ਨਗਰ, ਡੋਗਰਾ ਮੁਹੱਲਾ, ਘੁੰਮਣ ਨਗਰ, ਪ੍ਰੀਤ ਨਗਰ, ਰੋਜ਼ ਐਵੇਨਿਵੂ, ਗੁਰੂ ਨਾਨਕ ਨਗਰ, ਜੋਤੀ ਐਨਕਲੇਵ, ਉਪਕਾਰ ਨਗਰ, ਨਿਊ ਮੋਤੀ ਬਾਗ, ਗੁੱਡ ਅਰਥ ਕਾਲੋਨੀ, ਏਕਤਾ ਨਗਰ, ਅਮਨ ਨਗਰ, ਰਾਜਪੁਰਾ ਤੋਂ ਐੱਸ. ਬੀ. ਐੱਸ. ਕਾਲੋਨੀ, ਨੇਡ਼ੇ ਆਰੀਆ ਸਮਾਜ ਮੰਦਿਰ, ਅਮਰਦੀਪ ਕਾਲੋਨੀ, ਵਿਕਾਸ ਨਗਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਜ਼ਿਆਦਾਤਰ ਹਾਈਪਰਟੈਂਸ਼ਨ ਵਾਲੇ ਮਰੀਜ਼ ਤੋੜ ਰਹੇ ਦਮ

– ਨਿਊ ਲਾਲ ਬਾਗ ਕਾਲੋਨੀ ਦਾ ਰਹਿਣ ਵਾਲਾ 83 ਸਾਲਾ ਬਜ਼ੁਰਗ ਜੋ ਕਿ ਦਿਲ ਬੀਮਾਰੀ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਨਿੱਜੀ ਹਸਪਤਾਲ ਵਿਖੇ ਦਾਖਲ ਸੀ।

– ਪਟਿਆਲਾ ਸ਼ਹਿਰ ਦੇ ਮਾਲਵਾ ਕਾਲੋਨੀ ਦਾ ਰਹਿਣ ਵਾਲਾ 75 ਸਾਲਾ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਨਿੱਜੀ ਹਸਪਤਾਲ ਵਿਖੇ ਦਾਖਲ ਸੀ।

– ਪਟਿਆਲਾ ਦੇ ਪਿੰਡ ਸਨੋਲੀਆਂ ਕਲਾਂ ਦਾ ਰਹਿਣ ਵਾਲਾ 65 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ਦਾਖਲ ਸੀ।

– ਪਟਿਆਲਾ ਸ਼ਹਿਰ ਦੀ ਪਰਜਾਪਤੀ ਕਾਲੋਨੀ ਦੀ ਰਹਿਣ ਵਾਲੀ 60 ਸਾਲਾ ਅੌਰਤ ਜੋ ਕਿ ਹਾਈਪਰਟੈਂਸ਼ਨ ਦੀ ਮਰੀਜ਼ ਸੀ।

ਕੋਵਿਡ ਜਾਂਚ ਲਈ ਲਏ 2200 ਸੈਂਪਲ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ’ਚ ਅੱਜ 2200 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਕੋਵਿਡ ਅਪਡੇਟ ਬਾਰੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,47,894 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 14757 ਕੋਵਿਡ ਪਾਜ਼ੇਟਿਵ, 2,29,322 ਨੈਗੇਟਿਵ ਅਤੇ ਲਗਭਗ 3415 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੁੱਲ ਪਾਜ਼ੇਟਿਵ 14757

ਤੰਦਰੁਸਤ ਹੋਏ 13816

ਮੌਤਾਂ 436

ਐਕਟਿਵ 505


Bharat Thapa

Content Editor

Related News