''ਮੋਗਾ'' ਸ਼ਹਿਰ ਦਾ ਸਿਆਸੀ ਮਾਹੌਲ ਫਿਰ ਗਰਮਾਇਆ, ਮੇਅਰ ਖਿਲਾਫ ਉਤਰੇ 35 ਕੌਂਸਲਰ

02/08/2017 12:29:08 PM

ਮੋਗਾ (ਗਰੋਵਰ) : ਪੰਜਾਬ ''ਚ ਹੋਈਆਂ ਵਿਧਾਨ ਸਭਾ ਚੋÎਣਾਂ ਦੇ ਤੁਰੰਤ ਬਾਅਦ ਮੋਗਾ ਸ਼ਹਿਰ ''ਚ ਸਿਆਸੀ ਮਾਹੌਲ ਇਕ ਵਾਰ ਫਿਰ ਤੋਂ ਉਸ ਸਮੇਂ ਗਰਮਾ ਗਿਆ, ਜਦੋਂ ਸ਼ਹਿਰ ਦੇ 50 ਵਾਰਡਾਂ ''ਚੋਂ ਚੁਣੇ ਗਏ ਕੌਂਸਲਰਾਂ ''ਚੋਂ 35 ਨੇ ਮੋਗਾ ਨਗਰ ਨਿਗਮ ਦੇ ਕਮਿਸ਼ਨਰ ਹਰਚਰਨ ਸਿੰਘ ਸੰਧੂ ਨੂੰ ਮੈਮੋਰੈਂਡਮ ਦੇ ਕੇ ਮੋਗਾ ਦੇ ਮੇਅਰ ਅਕਸ਼ਿਤ ਜੈਨ ਦੇ ਖਿਲਾਫ ਬੇਭਰੋਸਗੀ ਮਤਾ ਲਿਆਉਣ ਲਈ ਨਗਰ ਨਿਗਮ ਦਾ ਵਿਸ਼ੇਸ਼ ਸਦਨ ਬੁਲਾਉਣ ਦੀ ਮੰਗ ਕੀਤੀ। ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਮੇਅਰ ਅਕਸ਼ਿਤ ਜੈਨ ਦੇ 2 ਸਾਲਾਂ ਦੀ ਕਾਰਜਕਾਲ ਦੌਰਾਨ ਸ਼ਹਿਰ ਦਾ ਵਿਕਾਸ ਨਹੀਂ ਹੋ ਸਕਿਆ। ਜਾਣਕਾਰੀ ਮੁਤਾਬਕ ਸਾਲ 2014 ''ਚ ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਮੋਗਾ ਸ਼ਹਿਰ ਦੀਆਂ ਪਹਿਲੀਆਂ ਚੋਣਾਂ ਹੋਈਆਂ, ਜਿਨ੍ਹਾਂ ''ਚ ਵਿਧਾਇਕ ਦੇ ਬੇਟੇ ਅਕਸ਼ਿਤ ਜੈਨ ਸਮੇਤ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਦੇ 32 ਕੌਂਸਲਰ ਚੋਣਾਂ ਜਿੱਤਣ ''ਚ ਕਾਮਯਾਬ ਹੋਏ ਪਰ ਮੇਅਰ ਦੀ ਕੁਰਸੀ ਨੂੰ ਲੈ ਕੇ ਅਕਾਲੀ ਦਲ ਦੀਆਂ 2 ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਪਿਛਲੇ 2 ਸਾਲਾਂ ''ਚ ਮੋਗਾ ਦੇ ਵਿਕਾਸ ਨੂੰ ਅਕਾਲੀਆਂ ਦੀ ਆਪਸੀ ਧੜੇਬੰਦੀ ਦੇ ਚੱਲਦਿਆਂ ਬ੍ਰੇਕ ਲੱਗ ਕੇ ਰਹਿ ਗਈ, ਜਿਸ ਕਾਰਨ ਕਰੋੜਾਂ ਰੁਪਏ ਦੇ ਫੰਡ ਨਗਰ ਨਿਗਮ ਦੀਆਂ ਬੈਠਕਾਂ ''ਚ ਪ੍ਰਸਤਾਵ ਨਾ ਪਾਉਣ ਦੇ ਚੱਲਦਿਆਂ ਵਾਪਸ ਹੋ ਗਏ, ਜਿਸ ਕਾਰਨ ਮੋਗਾ ਦੇ 35 ਕੌਂਸਲਰਾਂ ਨੇ ਮੋਗਾ ਨਿਗਮ ਕਮਿਸ਼ਨਰ ਨੂੰ ਅਕਸ਼ਿਤ ਜੈਨ ਦੇ ਖਿਲਾਫ ਬੇਭਰੋਸਗੀ ਮਤਾ ਲਿਆਉਣ ਲਈ ਲਿਖਤੀ ਰੂਪ ''ਚ ਮੈਮੋਰੈਂਡਮ ਸੌਂਪਿਆ ਅਤੇ ਇਹ ਵੀ ਅਪੀਲ ਕੀਤੀ ਕਿ ਜੇਕਰ ਬੇਭਰੋਸਗੀ ਮਤਾ ਲਿਆਉਣ ''ਚ ਕੋਈ ਤਕਨੀਕੀ ਰੁਕਾਵਟ ਆਉਂਦੀ ਹੈ ਤਾਂ ਉਨ੍ਹਾਂ ਨੂੰ 24 ਘੰਟੇ ਅੰਦਰ ਸੂਚਿਤ ਕੀਤਾ ਜਾਵੇ।

Babita Marhas

News Editor

Related News