ਹੜ੍ਹਾਂ ਵਿਚਾਲੇ ਪੌਂਗ ਡੈਮ ਤੋਂ ਛੱਡਿਆ 31 ਹਜ਼ਾਰ ਕਿਊਸਿਕ ਪਾਣੀ, ਇਨ੍ਹਾਂ ਪਿੰਡਾਂ ਲਈ ਮੰਡਰਾ ਰਿਹਾ ਵੱਡਾ ਖ਼ਤਰਾ
Wednesday, Jul 19, 2023 - 01:41 PM (IST)
ਹਾਜੀਪੁਰ (ਜੋਸ਼ੀ)-ਤਲਵਾੜਾ ਦੇ ਪੌਂਗ ਡੈਮ ਤੋਂ ਬੀ. ਬੀ. ਐੱਮ. ਬੀ. ਪ੍ਰਸ਼ਾਸਨ ਵੱਲੋਂ ਪਾਣੀ ਦੀ ਡੈਮ ਵਿਚ ਵਧ ਰਹੀ ਆਮਦ ਨੂੰ ਵੇਖਦੇ ਹੋਏ ਡੈਮ ’ਚੋਂ ਸਪਿਲਵੇ ਰਾਹੀਂ 14011 ਕਿਊਸਿਕ ਪਾਣੀ ਅਤੇ ਪਾਵਰ ਹਾਊਸ ਰਾਹੀਂ 17971 ਕਿਊਸਿਕ ਕੁੱਲ 31982 ਕਿਊਸਿਕ ਪਾਣੀ 52 ਗੇਟ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਹਿਮਾਚਲ ’ਚ ਲਗਾਤਾਰ ਹੋ ਰਹੀ ਵਰਖਾ ਨਾਲ ਬੀਤੇ ਦਿਨ ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ 1373.06 ਫੁੱਟ ਨੋਟ ਕੀਤਾ ਗਿਆ I
ਪ੍ਰਾਪਤ ਜਾਣਕਾਰੀ ਅਨੁਸਾਰ 52 ਗੇਟ ਸ਼ਾਹ ਨਹਿਰ ਬੈਰਾਜ ’ਚੋਂ ਮੰਗਲਵਾਰ 18276 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਗਿਆ ਹੈ ਅਤੇ 11500 ਕਿਊਸਕ ਪਾਣੀ ਮੁਕੇਰੀਆਂ ਹਾਈਡਲ ਨਹਿਰ ’ਚ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਵੱਲੋਂ ਲਗਾਤਾਰ ਪਾਣੀ ਛੱਡੇ ਜਾਣ ਕਰਕੇ ਹਿਮਾਚਲ ਦੇ ਪਿੰਡ ਭੋਗਰਵਾਂ, ਡਸੋਲੀ, ਸੁਰੜਵਾਂ ਪੱਤਨ, ਮਲਕਾਨਾਂ, ਮੰਡ ਸਨੋਰ, ਮੰਡ ਘੰਡਰਾਂ, ਮੰਡ ਇੰਦੋਰਾ, ਮੰਡ ਮਿਆਣੀ ਅਤੇ ਮੰਡ ਮਜਵਾਹ ਦਾ ਇਲਾਕਾ, ਜੋ ਬਿਆਸ ਦਰਿਆ ਦੇ ਨਾਲ ਲਗਦਾ ਹੈ I
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਰਾਹਤ ਭਰੀ ਖ਼ਬਰ: ਅੱਜ ਤੋਂ ਆਮ ਵਾਂਗ ਚੱਲਣਗੀਆਂ ਇਸ ਟਰੈਕ ਤੋਂ ਸਾਰੀਆਂ ਰੇਲ ਗੱਡੀਆਂ
ਦਰਿਆ ’ਚ ਪਾਣੀ ਪੂਰੀ ਤਰ੍ਹਾਂ ਭਰ ਜਾਣ ਕਰਕੇ ਹੁਣ ਇਨ੍ਹਾਂ ਪਿੰਡਾਂ ਜੋ ਬਿਆਸ ਦਰਿਆ ਦੇ ਆਸਪਾਸ ਘਰ ਬਣਾਂ ਕੇ ਰਹਿ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਪਾਣੀ ਦੇ ਚਾਰੋਂ ਪਾਸਿਓਂ ਘਿਰ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਪਾਣੀ ਨਾਲ ਫ਼ਸਲਾਂ ਡੁੱਬਣ ਲੱਗ ਪਾਈਆਂ ਹਨ। ਜੇਕਰ ਪਾਣੀ ਇਸ ਤਰ੍ਹਾਂ ਆਉਂਦਾ ਰਿਹਾ ਤਾਂ ਦਰਿਆ ਤੋਂ 300 ਤੋਂ 500 ਮੀਟਰ ਦੀ ਦੂਰੀ ’ਤੇ ਬਣੇ ਹੋਏ ਘਰ ਵੀ ਪਾਣੀ ਦੀ ਮਾਰ ਹੇਠ ਆ ਸਕਦੇ ਹਨ I ਪੰਜਾਬ ਅਤੇ ਹਿਮਾਚਲ ਪ੍ਰਸ਼ਾਸਨ ਲਗਾਤਾਰ ਬਿਆਸ ਦਰਿਆ ਕੰਢੇ ਵਸੇ ਲੋਕਾਂ ਨਾਲ ਸੰਪਰਕ ਬਣਾਏ ਹੋਏ ਹਨI ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਪਾਣੀ ਨਾਲ ਲੋਕਾਂ ਦੀਆਂ ਫ਼ਸਲਾਂ ਦਾ ਹੀ ਨੁਕਸਾਨ ਹੋਇਆ ਹੈ, ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆI
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਿਹੋ-ਜਿਹਾ ਰਹੇਗਾ ਅਗਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ