ਸ਼ਰਮਨਾਕ ! ਪੰਜਾਬ 'ਚ 3 ਨੌਜਵਾਨਾਂ ਨੇ ਵਿਦਿਆਰਥੀ ਨਾਲ ਕੀਤਾ ਕੁਕਰਮ, ਹੈਰਾਨ ਕਰੇਗਾ ਪੂਰਾ ਮਾਮਲਾ
Wednesday, Feb 26, 2025 - 06:22 PM (IST)

ਕਪੂਰਥਲਾ (ਮਹਾਜਨ/ਭੂਸ਼ਣ)-ਤਿੰਨ ਨੌਜਵਾਨਾਂ ਵੱਲੋਂ ਛੇਵੀਂ ਜਮਾਤ ਦੇ ਨਾਬਾਲਗ ਵਿਦਿਆਰਥੀ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਵਿਦਿਆਰਥੀ ਦੀ ਮਾਤਾ ਦੀ ਸ਼ਿਕਾਇਤ ’ਤੇ ਥਾਣਾ ਢਿੱਲਵਾਂ ’ਚ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ। ਦੋ ਕੁੜੀਆਂ ਅਤੇ ਇਕ ਵੱਡਾ ਮੁੰਡਾ ਸੁਮਿਤ (ਕਾਲਪਨਿਕ ਨਾਮ) ਜੋ ਛੇਵੀਂ ਜਮਾਤ ਵਿਚ ਪੜ੍ਹਦਾ ਹੈ। 21 ਫਰਵਰੀ ਦੀ ਸਵੇਰ ਨੂੰ ਉਹ ਗੁਆਂਢ ਵਿਚ ਕਿਸੇ ਦੇ ਘਰ ਕੰਮ ਕਰਨ ਗਈ ਸੀ। ਜਦੋਂ ਉਹ ਸ਼ਾਮ 4 ਵਜੇ ਘਰ ਵਾਪਸ ਆਈ ਤਾਂ ਉਸ ਦਾ ਪੁੱਤਰ ਸੁਮਿਤ ਘਰ ਨਹੀਂ ਸੀ। ਉਸ ਨੇ ਆਂਢ-ਗੁਆਂਢ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਉਸ ਨੂੰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਉਹ ਆਪਣੇ ਦਿਓਰ ਨੂੰ ਨਾਲ ਲੈ ਕੇ ਸੁਮਿਤ ਨੂੰ ਲੱਭਣ ਗਈ।
ਇਹ ਵੀ ਪੜ੍ਹੋ : ਵਿਦੇਸ਼ ਜਾ ਰਹੇ ਨੌਜਵਾਨਾਂ ਲਈ ਮਿਸਾਲ ਬਣਿਆ ਸ਼ਖ਼ਸ, ਕੈਨੇਡਾ ਤੋਂ ਪਰਤ ਰੈਸਟੋਰੈਂਟ ਖੋਲ੍ਹ ਡਾਲਰਾਂ ਤੋਂ ਵੱਧ ਕਰ ਰਿਹੈ ਕਮਾਈ
ਉਸ ਨੇ ਕਿਹਾ ਕਿ ਜਦੋਂ ਉਹ ਉਸੇ ਪਿੰਡ ਦੇ ਪਵਨ ਸਿੰਘ ਦੇ ਘਰ ਕੋਲੋਂ ਲੰਘੇ ਤਾਂ ਪਵਨ ਸਿੰਘ ਅਤੇ ਰਮਨਦੀਪ ਸਿੰਘ ਉਸ ਦੇ ਘਰ ਬੈਠੇ ਸਨ। ਜਦੋਂ ਸੁਮਿਤ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਸੁਮਿਤ ਬਾਰੇ ਕੁਝ ਨਹੀਂ ਪਤਾ। ਫਿਰ ਉਸ ਨੇ ਉਨ੍ਹਾਂ ਦੇ ਘਰ ਦੇ ਇਕ ਬੰਦ ਕਮਰੇ ਵਿਚੋਂ ਇਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਜਦੋਂ ਉਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਵੇਖਿਆ ਕਿ ਮਨਪ੍ਰੀਤ ਸਿੰਘ ਦਰਵਾਜ਼ਾ ਖੋਲ੍ਹ ਕੇ ਉਥੋਂ ਭੱਜ ਗਿਆ ਅਤੇ ਅੰਦਰ ਉਸ ਦਾ ਪੁੱਤਰ ਸੁਮਿਤ ਬੈਠਾ ਰੋ ਰਿਹਾ ਸੀ।
ਇਹ ਵੀ ਪੜ੍ਹੋ : Punjab: 'ਜਾਗੋ' 'ਚ ਗੋਲ਼ੀ ਲੱਗਣ ਨਾਲ ਹੋਈ ਮਹਿਲਾ ਸਰਪੰਚ ਦੇ ਪਤੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ
ਸੁਮਿਤ ਨੇ ਦੱਸਿਆ ਕਿ ਤਿੰਨਾਂ ਨੇ ਉਸ ਨਾਲ ਗਲਤ ਕੰਮ ਕੀਤਾ ਸੀ। ਘਟਨਾ ਤੋਂ ਬਾਅਦ ਪੀੜਤਾ ਦੀ ਮਾਤਾ ਦੀ ਸ਼ਿਕਾਇਤ ’ਤੇ ਥਾਣਾ ਢਿੱਲਵਾਂ ਪੁਲਸ ਨੇ ਮੁਲਜ਼ਮਾਂ ਪਵਨ ਸਿੰਘ, ਰਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਸਾਰੇ ਵਾਸੀ ਪਿੰਡ ਬੁਤਾਲਾ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਮਨਜੀਤ ਸਿੰਘ ਨੇ ਕਿਹਾ ਕਿ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਮੁਲਾਜ਼ਮ ਦਾ ਸ਼ਰਮਨਾਕ ਕਾਰਾ, ਨਸ਼ੇ 'ਚ ਟੱਲੀ ASI ਨੇ ਨੌਜਵਾਨਾਂ ’ਤੇ ਚੜ੍ਹਾ 'ਤੀ ਗੱਡੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e