20 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ

Sunday, Nov 16, 2025 - 03:46 PM (IST)

20 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ

ਅੰਮ੍ਰਿਤਸਰ(ਨੀਰਜ)- ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਟੀਮ ਨੇ ਇਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਸਰਹੱਦੀ ਪਿੰਡਾਂ ਧਨੋਏ ਖੁਰਦ ਅਤੇ ਰਾਏ ਵਿਚ ਦੋ ਵੱਖ-ਵੱਖ ਮਾਮਲਿਆਂ ਵਿਚ 20 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਸਮੱਗਲਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ

ਜਾਣਕਾਰੀ ਅਨੁਸਾਰ ਧਨੋਏ ਖੁਰਦ ਵਿਚ ਬੀ. ਐੱਸ. ਐੱਫ. ਦੀ ਟੀਮ ਨੇ ਦੋ ਸਮੱਗਲਰਾਂ ਨੂੰ ਇਕ ਕਿਲੋ ਤੋਂ ਵੱਧ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ, ਜਦਕਿ ਸਰਹੱਦੀ ਪਿੰਡ ਰਾਏ ਵਿਚ ਇਕ ਵੱਡੀ ਖੇਪ, ਜਿਸ ਨੂੰ ਡਰੋਨ ਰਾਹੀਂ ਸੁੱਟਿਆ ਗਿਆ ਸੀ, ਉਸ ਨੂੰ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਸਮੱਗਲਰ ਸਰਹੱਦੀ ਪਿੰਡ ਰਤਨ ਖੁਰਦ ਦੇ ਰਹਿਣ ਵਾਲੇ ਹਨ। ਸੁਰੱਖਿਆ ਏਜੰਸੀਆਂ ਇਸ ਸਮੇਂ ਸਮੱਗਲਰਾਂ ਦੇ ਅੱਗੇ ਅਤੇ ਪਿੱਛੇ ਲਿੰਕਾਂ ਦੀ ਜਾਂਚ ਕਰ ਰਹੀਆਂ ਹਨ।

ਇਹ ਵੀ ਪੜ੍ਹੋ-  ਸਰਬਜੀਤ ਕੌਰ ਨਿਕਾਹ ਮਾਮਲੇ ‘ਚ ਮੰਤਰੀ ਬਲਬੀਰ ਸਿੰਘ ਨੇ SGPC 'ਤੇ ਚੁੱਕੇ ਵੱਡੇ ਸਵਾ


author

Shivani Bassan

Content Editor

Related News