ਵਿਧਾਇਕ ਧਾਲੀਵਾਲ ਨੇ 7 ਪਿੰਡਾਂ ’ਚ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਦੇ ਰੱਖੇ ਨੀਂਹ ਪੱਥਰ

Monday, Nov 17, 2025 - 05:58 PM (IST)

ਵਿਧਾਇਕ ਧਾਲੀਵਾਲ ਨੇ 7 ਪਿੰਡਾਂ ’ਚ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਦੇ ਰੱਖੇ ਨੀਂਹ ਪੱਥਰ

ਅਜਨਾਲਾ (ਨਿਰਵੈਲ)- ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਹਲਕਾ ਅਜਨਾਲਾ ’ਚ ਵਿਕਾਸ ਕ੍ਰਾਂਤੀ ਨੂੰ ਹੋਰ ਭਰਵਾਂ ਹੁਲਾਰਾ ਦਿੰਦਿਆਂ 4.29 ਕਰੋੜ ਰੁਪਏ ਦੀ ਲਾਗਤ ਨਾਲ ਬਾਠ, ਚਮਿਆਰੀ, ਧਾਰੀਵਾਲ ਕਲੇਰ, ਗੁਜਰਪੁਰਾ, ਜਗਦੇਵ ਖੁਰਦ, ਕਾਮਲਪੁਰਾ ਤੇ ਕਿਆਮਪੁਰਾ 7 ਪਿੰਡਾਂ ’ਚ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ।

ਇਹ ਵੀ ਪੜ੍ਹੋ- 'ਸਰਬਜੀਤ ਕੌਰ' ਤੋਂ 'ਨੂਰ ਹੁਸੈਨ' ਬਣੀ ਬੀਬੀ ਨੇ ਲਿਆ ਅਦਾਲਤ ਦਾ ਸਹਾਰਾ, ਜਤਾਈ ਇਹ ਇੱਛਾ

ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਹੀ ਚਮਿਆਰੀ, ਪੀ. ਏ. ਮੁਖਤਾਰ ਸਿੰਘ ਬਲੜਵਾਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਐੱਸ. ਡੀ. ਓ. ਪੰਚਾਇਤੀ ਰਾਜ ਇੰਜੀ: ਪਰਮਜੀਤ ਸਿੰਘ ਗਰੇਵਾਲ, ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਐਡਵੋਕੇਟ ਸੰਦੀਪ ਕੌਸ਼ਲ ਗੱਟੂ, ਸਰਪੰਚ ਜਸਬੀਰ ਸਿੰਘ ਚੇਤਨਪੁਰਾ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ: ਟਾਹਲੀ ਸਾਹਿਬ ਨੇੜੇ ਜਵਾਕ ਦਾ ਕਤਲ


author

Shivani Bassan

Content Editor

Related News