ਕੈਨੇਡਾ 'ਚ ਝਗੜੇ ਦੀ ਵਾਇਰਲ ਵੀਡੀਓ ਤੋਂ ਬਾਅਦ 3 ਪੰਜਾਬੀ ਨੌਜਵਾਨ ਡਿਪੋਰਟ

Thursday, Nov 21, 2019 - 02:14 AM (IST)

ਕੈਨੇਡਾ 'ਚ ਝਗੜੇ ਦੀ ਵਾਇਰਲ ਵੀਡੀਓ ਤੋਂ ਬਾਅਦ 3 ਪੰਜਾਬੀ ਨੌਜਵਾਨ ਡਿਪੋਰਟ

ਸਰੀ (ਏਜੰਸੀ)- ਕੈਨੇਡਾ ਦੇ ਸਰੀ ਵਿੱਚ ਬੀਤੀ 11 ਨਵੰਬਰ ਨੂੰ ਇਕ ਭਿਆਨਕ ਘਟਨਾ ਵਾਪਰੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲੀ ਸੀ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ਸੀ ਕਿਉਂਕਿ ਇਸ ਵੀਡੀਓ ਵਿਚ ਪੰਜਾਬੀ ਵਿਦਿਆਰਥੀ ਜੋ ਕਿ ਕੈਨੇਡਾ ਵਿਚ ਪੜ੍ਹਾਈ ਕਰਨ ਗਏ ਹਨ, ਸ਼ਾਮਲ ਸਨ। ਇਸ ਵੀਡੀਓ ਵਿਚ ਪੰਜਾਬੀ ਨੌਜਵਾਨਾਂ ਵਲੋਂ ਕੁਝ ਹੋਰ ਪੰਜਾਬੀ ਨੌਜਵਾਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਮਗਰੋਂ ਹਰਕਤ ਵਿਚ ਆਈ ਕੈਨੇਡੀਅਨ ਪੁਲਸ ਵਲੋਂ ਕਾਰਵਾਈ ਕਰਦਿਆਂ 3 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ, ਜਦੋਂ ਕਿ ਉਹ ਲੜਾਈ ਵਿਚ ਸ਼ਾਮਲ ਹੋਰ ਨੌਜਵਾਨਾਂ ਦੀ ਭਾਲ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਵੀ ਪੰਜਾਬ ਵਾਪਸ ਭੇਜਿਆ ਜਾ ਸਕੇ। ਨਿਊਟਨ ਖੇਤਰ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਸ਼ੁਰੂ ਕੀਤੀ ਸੀ।

ਇਕ ਨਿਊਜ਼ ਵੈਬਸਾਈਟ ਦੀ ਖਬਰ ਮੁਤਾਬਕ ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਨਿਊਟਨ ਖੇਤਰ 'ਚ ਲੜਾਈ ਕਰਨ ਵਾਲਿਆਂ ਵਿਚੋਂ ਫੜੇ ਗਏ ਦੋਸ਼ੀਆਂ ਵਿੱਚੋ ਤਿੰਨ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਉਹ ਇਸ ਮੁੱਦੇ ਦੀ ਸਰਗਰਮੀ ਨਾਲ ਜਾਂਚ ਕਰ ਰਹੇ ਹਨ ਅਤੇ 50 ਨੌਜਵਾਨਾਂ ਦੇ ਵੱਡੇ ਸਮੂਹਾਂ' ਚ ਸ਼ਾਮਲ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਜਿਨ੍ਹਾਂ 'ਚੋਂ ਕੁਝ ਕਥਿਤ ਤੌਰ' ਤੇ ਕੌਮਾਂਤਰੀ ਪੰਜਾਬੀ ਵਿਦਿਆਰਥੀ ਵੀਡਿਓ 'ਚ ਵੇਖੇ ਗਏ ਸਨ।
 


author

Sunny Mehra

Content Editor

Related News