ਭਿਆਨਕ ਸੜਕ ਹਾਦਸੇ ਦੌਰਾਨ ਬੱਚੇ ਸਮੇਤ ਤਿੰਨ ਵਿਅਕਤੀ ਜ਼ਖਮੀ

Wednesday, Jul 10, 2024 - 04:42 PM (IST)

ਭਿਆਨਕ ਸੜਕ ਹਾਦਸੇ ਦੌਰਾਨ ਬੱਚੇ ਸਮੇਤ ਤਿੰਨ ਵਿਅਕਤੀ ਜ਼ਖਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ) : ਮਿਆਣੀ-ਦਸੂਹਾ ਰੋਡ 'ਤੇ ਸਥਿਤ ਗੈਸ ਏਜੰਸੀ ਦੇ ਗੋਦਾਮ (ਪੁਲ ਪੁਖਤਾ) ਨੇੜੇ ਸਕਾਰਪੀਓ ਗੱਡੀ ਅਤੇ ਛੋਟੇ ਹਾਥੀ ਦੀ ਹੋਈ ਟੱਕਰ 'ਚ ਇਕ ਬੱਚੇ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ ਸਾਢੇ 7 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਸਕਾਰਪੀਓ ਸਵਾਰ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਾਨਵਾਲੀ ਪੁਲ ਪੁਖਤਾ ਗੁਰਦੁਆਰੇ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਪਰਤ ਰਿਹਾ ਸੀ।

ਇਸ ਦੌਰਾਨ ਛੋਟਾ ਹਾਥੀ ਚਾਲਕ ਵੀਰਪਾਲ ਪੁੱਤਰ ਚਮਨ ਲਾਲ ਵਾਸੀ ਕਪੂਰਥਲਾ ਦਾ ਰਹਿਣ ਵਾਲਾ ਅਤੇ ਉਸ ਦਾ ਪੁੱਤਰ ਨਮਿਤ (9 ਸਾਲ) ਆਪਣੇ ਛੋਟੇ ਭਰਾ ਨੂੰ ਮਿਲੇ। ਜਦੋਂ ਉਹ ਛੋਟੇ ਹਾਥੀ 'ਤੇ ਸਵਾਰ ਹੋ ਕੇ ਮਿਆਣੀ ਤੋਂ ਕਪੂਰਥਲਾ ਜਾ ਰਹੇ ਸਨ ਤਾਂ ਗੈਸ ਏਜੰਸੀ ਦੇ ਗੋਦਾਮ ਦੇ ਸਾਹਮਣੇ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਵਿੱਚ ਟੈਂਪੂ ਚਾਲਕ ਵੀਰਪਾਲ ਅਤੇ ਉਸ ਦਾ ਪੁੱਤਰ ਨਮਿਤ (9) ਜ਼ਖ਼ਮੀ ਹੋ ਗਿਆ ਅਤੇ ਸਕਾਰਪੀਓ ਚਾਲਕ ਕੁਲਦੀਪ ਸਿੰਘ ਵੀ ਜ਼ਖ਼ਮੀ ਹੋ ਗਿਆ। ਥਾਣੇਦਾਰ ਰਾਜ ਕੁਮਾਰ, ਕਾਂਸਟੇਬਲ ਦੀਪਕ ਕੁਮਾਰ ਅਤੇ ਅਨੀਸ਼ਾ ਦੀ ਰੋਡ ਸੇਫਟੀ ਫੋਰਸ ਦੀ ਟੀਮ ਨੇ ਜ਼ਖਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਹੈ। ਇਹ ਸੜਕ ਹਾਦਸੇ ਸਬੰਧੀ ਟਾਂਡਾ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ। 


author

Babita

Content Editor

Related News