3 ਵਿਅਕਤੀਆਂ ਨੇ ਨਸ਼ੇ ਦੀ ਹਾਲਤ ''ਚ ਚੌਕ ਵਿੱਚ ਹੰਗਾਮਾ ਕਰਕੇ ਟ੍ਰੈਫਿਕ ਕੀਤਾ ਜਾਮ

Saturday, Jul 28, 2018 - 03:18 PM (IST)

3 ਵਿਅਕਤੀਆਂ ਨੇ ਨਸ਼ੇ ਦੀ ਹਾਲਤ ''ਚ ਚੌਕ ਵਿੱਚ ਹੰਗਾਮਾ ਕਰਕੇ ਟ੍ਰੈਫਿਕ ਕੀਤਾ ਜਾਮ

ਕਾਲਾ ਸੰਘਿਆਂ (ਨਿੱਝਰ)— ਨਕੋਦਰ-ਕਪੂਰਥਲਾ ਮਾਰਗ 'ਤੇ ਕਸਬਾ ਕਾਲਾ ਸੰਘਿਆਂ ਦੇ ਸਥਿਤ ਚੌਕ 'ਚ ਤਿੰਨ ਵਿਅਕਤੀਆਂ ਨੇ ਨਸ਼ੇ ਦੀ ਹਾਲਤ 'ਚ ਹੰਗਾਮਾ ਕਰਕੇ ਕਰੀਬ ਇਕ ਘੰਟਾ ਟ੍ਰੈਫਿਕ ਜਾਮ ਕਰ ਦਿੱਤਾ। ਇਹ ਤਿੰਨੋਂ  ਵਿਅਕਤੀ ਮੁੱਖ ਚੌਕ 'ਚ ਕਪੜੇ ਉਤਾਰ ਕੇ ਬੈਠ ਗਏ, ਜਿਸ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਇਨ੍ਹਾਂ ਨੂੰ ਬਚਾ ਕੇ ਸਾਈਡ ਤੋਂ ਗੱਡੀਆਂ ਲੰਘਦੀਆਂ ਰਹੀਆਂ। ਹੰਗਾਮੇ ਦੌਰਾਨ ਉਕਤ ਵਿਅਕਤੀ ਚੌਕ 'ਚ ਬੈਠੇ ਇਹੀ ਕਹਿ ਰਹੇ ਸਨ ਕੇ ਸਾਡੀ ਕੋਈ ਸੁਣਦਾ ਨਹੀਂ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੇ ਕਿੱਥੇ ਅਤੇ ਕੌਣ? ਤੁਹਾਡੀ ਸੁਣਵਾਈ ਨਹੀਂ ਕਰ ਰਿਹਾ ਤਾਂ ਉਨ੍ਹਾਂ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਅਤੇ ਨਸ਼ੇ ਦੀ ਲੋਰ 'ਚ ਬੱਸ ਹੰਗਾਮਾ ਹੀ ਕਰਦੇ ਰਹੇ। ਬਾਅਦ 'ਚ ਮੌਕੇ 'ਤੇ ਸਥਾਨਕ ਪੁਲਸ ਮੁਲਾਜ਼ਮ ਆਏ ਅਤੇ ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੋਂ ਜਾਣ ਨੂੰ ਕਿਹਾ ਅਤੇ ਜਦੋਂ ਇਹ ਵਿਅਕਤੀ ਨਾ ਸਮਝੇ ਤਾਂ ਪੁਲਸ ਮੁਲਾਜ਼ਮ ਉਕਤ ਵਿਅਕਤੀਆਂ ਨੂੰ ਪੁਲਸ ਚੌਕੀ ਲੈ ਗਏ ਅਤੇ ਜਿਸ ਤੋਂ ਬਾਅਦ ਟ੍ਰੈਫਿਕ ਨਿਰੰਤਰ ਚੱਲਿਆ ।


Related News