ਪਿਸਤੌਲ, ਮੈਗਜ਼ੀਨ ਤੇ 3 ਜ਼ਿੰਦਾ ਕਾਰਤੂਸ ਸਣੇ ਵਿਅਕਤੀ ਕਾਬੂ

Sunday, Aug 25, 2024 - 11:11 AM (IST)

ਪਿਸਤੌਲ, ਮੈਗਜ਼ੀਨ ਤੇ 3 ਜ਼ਿੰਦਾ ਕਾਰਤੂਸ ਸਣੇ ਵਿਅਕਤੀ ਕਾਬੂ

ਘੱਲਖੁਰਦ (ਦਲਜੀਤ) : ਥਾਣਾ ਘੱਲਖੁਰਦ ਦੀ ਪੁਲਸ ਨੇ ਬੀਤੇ ਦਿਨ ਗਸ਼ਤ ਅਤੇ ਚੈਕਿੰਗ ਦੌਰਾਨ ਦਾਣਾ ਮੰਡੀ ਇੱਟਾਂ ਵਾਲੀ ਨੇੜਿਓਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ ਪਿਸਤੌਲ, ਮੈਗਜ਼ੀਨ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਘੱਲਖੁਰਦ ਦੇ ਸਹਾਇਕ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਗਸ਼ਤ ਅਤੇ ਚੈਕਿੰਗ ਦੌਰਾਨ ਉਨ੍ਹਾਂ ਨੇ ਦਾਣਾ ਮੰਡੀ ਪਿੰਡ ਇੱਟਾਂ ਵਾਲੀ ਦੇ ਕੋਲ ਮੁਲਜ਼ਮ ਅਵਿਨਾਸ਼ ਉਰਫ਼ ਹੀਰਾ ਪੁੱਤਰ ਸਤਪਾਲ ਇੱਟਾਂ ਵਾਲੀ ਨੂੰ ਖੜ੍ਹੇ ਦੇਖਿਆ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ।

ਉੱਥੇ ਪੁਲਸ ਨੇ ਉਸ ਨੂੰ ਜਦੋਂ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਿਸਤੌਲ ਸਮੇਤ ਇਕ ਮੈਗਜ਼ੀਨ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮਾਮਲੇ ਦੀ ਜਾਂਚ ਕਰ ਰਹੇ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News