35 ਗ੍ਰਾਮ ਹੈਰੋਇਨ ਸਮੇਤ 3 ਲੋਕ ਗ੍ਰਿਫ਼ਤਾਰ

Friday, Oct 11, 2024 - 05:10 AM (IST)

35 ਗ੍ਰਾਮ ਹੈਰੋਇਨ ਸਮੇਤ 3 ਲੋਕ ਗ੍ਰਿਫ਼ਤਾਰ

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਤਲਵੰਡੀ ਭਾਈ ਅਤੇ ਥਾਣਾ ਕੁੱਲਗੜ੍ਹੀ ਦੀ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 3 ਵਿਅਕਤੀਆਂ ਨੂੰ 35 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਦੇ ਸਹਾਇਕ ਥਾਣੇਦਾਰ ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਸ਼ਤ ਦੌਰਾਨ ਪੁਲਸ ਸੂਤਰ ਨੇ ਮੁਲਜ਼ਮ ਗੌਰਵ ਪੁੱਤਰ ਸ਼ੰਕਰ ਪੁੱਤਰ ਸਤਪਾਲ ਵਾਸੀ ਵਲੀ ਭੰਡਾਰੀਆਂ ਵਾਲੀ ਦਾਖਲੀ ਬਸਤੀ ਭੱਟੀਆਂ ਵਾਲੀ ਸਿਟੀ ਫਿਰੋਜ਼ਪੁਰ ਬਾਰੇ ਗੁਪਤ ਸੂਚਨਾ ਦਿੱਤੀ ਸੀ।

ਪੁਲਸ ਪਾਰਟੀ ਵੱਲੋਂ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਤਲਵੰਡੀ ਭਾਈ ਦੇ ਸਹਾਇਕ ਥਾਣੇਦਾਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਬੀਤੇ ਦਿਨ ਗਸ਼ਤ ਦੌਰਾਨ ਬਿਜਲੀ ਘਰ ਤਲਵੰਡੀ ਭਾਈ ਕੋਲੋਂ ਜਗਦੇਵ ਸਿੰਘ ਉਰਫ਼ ਜੱਗਾ ਪੁੱਤਰ ਆਸਾ ਸਿੰਘ ਵਾਸੀ ਕੋਟਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਓਧਰ ਥਾਣਾ ਕੁੱਲਗੜ੍ਹੀ ਪੁਲਸ ਦੇ ਸਹਾਇਕ ਥਾਣੇਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੌਰਾਨ ਪਿੰਡ ਸ਼ੇਰ ਖਾਂ ਦੀ ਦਾਣਾ ਮੰਡੀ ਕੋਲੋਂ ਇਕ ਨੌਜਵਾਨ ਸੁਖਮੰਦਰ ਸਿੰਘ ਉਰਫ਼ ਆਦੀ ਪੁੱਤਰ ਵਜ਼ੀਰ ਚੰਦ ਵਾਸੀ ਪਿੰਡ ਸ਼ੇਰ ਖਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News