ਜ਼ੀਰਕਪੁਰ ਪੁਲਸ ਨੇ ਚੋਰੀ ਦੇ ਸਮਾਨ ਸਮੇਤ 3 ਲੋਕਾਂ ਨੂੰ ਕੀਤਾ ਕਾਬੂ

Saturday, Apr 15, 2023 - 04:18 PM (IST)

ਜ਼ੀਰਕਪੁਰ ਪੁਲਸ ਨੇ ਚੋਰੀ ਦੇ ਸਮਾਨ ਸਮੇਤ 3 ਲੋਕਾਂ ਨੂੰ ਕੀਤਾ ਕਾਬੂ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ 3 ਚੋਰਾਂ ਨੂੰ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਮਾਨ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਥਾਣਾ ਇੰਚਾਰਜ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਚੋਰਾਂ ਦੀ ਇਕ ਟੋਲੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਜ਼ੀਰਕਪੁਰ ਵਿਖੇ ਘੁੰਮ ਰਹੀ ਹੈ। ਜਦੋਂ ਪੁਲਸ ਨੇ ਛਾਪੇਮਾਰੀ ਕੀਤੀ ਤਾਂ ਦੋਸ਼ੀ ਚਮਨ ਲਾਲ ਉਕਤ ਅਤੇ ਸੰਜੀਵ ਕੁਮਾਰ ਉਕਤ ਨੂੰ ਮੈਟਰੋ ਚੌਂਕ ਜ਼ੀਰਕਪੁਰ ਵਿਖੇ ਗ੍ਰਿਫ਼ਤਾਰ ਕੀਤਾ ਗਿਆ।

ਇਸ ਤਰ੍ਹਾਂ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਬੱਬੂ ਪੁੱਤਰ ਜਸਪਾਲ ਸਿੰਘ ਵਾਸੀ ਜ਼ਿਲ੍ਹਾ ਅੰਬਾਲਾ ਨੂੰ 10.4.2023 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਪਾਸੋਂ ਇਕ ਕਾਰ, ਕਾਫ਼ੀ ਮਾਤਰਾ 'ਚ ਬਿਜਲੀ ਦੀਆਂ ਤਾਰਾ ਦੇ ਬੰਡਲ, ਰਿਫਾਇੰਡ ਘਿਓ ਦੇ ਟੀਨ ਅਤੇ LCD ਆਦਿ ਬਰਾਮਦ ਹੋਈਆਂ ਹਨ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਹੋਰ ਖ਼ੁਲਾਸੇ ਅਤੇ ਬਰਾਮਦਗੀ ਹੋਣ ਦੀ ਸੰਭਾਵਨਾ ਹੈ।  


author

Babita

Content Editor

Related News