10 ਲੱਖ ਰੁਪਏ ਲੈ ਕੇ ਜ਼ਮੀਨ ਕਿਸੇ ਹੋਰ ਨੂੰ ਵੇਚਣ ਦੇ ਦੋਸ਼ ''ਚ 3 ਨਾਮਜ਼ਦ
Friday, Aug 11, 2017 - 01:07 PM (IST)

ਫਿਰੋਜ਼ਪੁਰ(ਕੁਮਾਰ) - ਕਥਿਤ ਰੂਪ 'ਚ ਜ਼ਮੀਨ ਦਾ ਸੌਦਾ ਕਰਕੇ 10 ਲੱਖ ਰੁਪਏ ਲੈ ਕੇ ਬਿਆਨਾ ਕਰਕੇ ਜ਼ਮੀਨ ਕਿਸੇ ਹੋਰ ਨੂੰ ਵੇਚ ਦੇਣ ਦੇ ਦੋਸ਼ 'ਚ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ 3 ਲੋਕਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਸ਼ਿਕਾਇਤਕਰਤਾ ਵਰਿਆਮ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਸੂਬਾ ਕਦੀਮ ਨੇ ਦੋਸ਼ ਲਾਇਆ ਹੈ ਕਿ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਪੰਜਾਬ ਸਿੰਘ ਨੇ ਸ਼ਿਕਾਇਤਕਰਤਾ ਨੂੰ 51 ਕਨਾਲ 15 ਮਰਲੇ ਜ਼ਮੀਨ ਵੇਚਣ ਦਾ ਬਿਆਨਾ ਕਰਕੇ ਉਸਤੋਂ 10 ਲੱਖ ਰੁਪਏ ਲਏ ਪਰ ਉਸਦੇ ਨਾਮ ਰਜਿਸਟਰੀ ਕਰਵਾਉਣ ਦੀ ਜਗ੍ਹਾ ਰਜਿਸਟਰੀ ਕਿਸੇ ਹੋਰ ਨੂੰ ਕਰ ਦਿੱਤੀ। ਉਨ੍ਹ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।