ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ''ਚੋਂ 3 ਮੋਬਾਈਲ ਫੋਨ ਬਰਾਮਦ

Thursday, Jul 16, 2020 - 12:01 PM (IST)

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ''ਚੋਂ 3 ਮੋਬਾਈਲ ਫੋਨ ਬਰਾਮਦ

ਨਾਭਾ (ਖੁਰਾਣਾ) : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰਬਰ-2 'ਚ ਤਲਾਸ਼ੀ ਦੌਰਾਨ 3 ਮੋਬਾਇਲ ਫੋਨ ਬਿਨਾਂ ਸਿੰਮ ਦੇ ਬਰਾਮਦ ਕੀਤੇ ਗਏ ਹਨ। ਇਹ ਮੋਬਾਇਲ ਫੋਨ ਸੁਰੱਖਿਆ ਜ਼ੋਨ ਵਾਲੀ ਕੰਧ ਵਿਚਕਾਰ ਬਿਜਲੀ ਦੇ ਬਕਸੇ ਦੇ ਕੋਲ ਧਰਤੀ 'ਚ ਦੱਬੇ ਹੋਏ ਪਲਾਸਟਿਕ ਦੇ ਲਿਫਾਫੇ 'ਚ ਲਪੇਟੇ ਹੋਏ ਬਰਾਮਦ ਕੀਤੇ ਗਏ। ਇਹ ਫੋਨ ਕਿਸ ਦੇ ਸਨ ਅਤੇ ਕੌਣ ਇਨ੍ਹਾਂ ਦੀ ਵਰਤੋਂ ਕਰ ਰਿਹਾ ਸੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਰੀਫ ਮੁਹੰਮਦ ਨੇ ਇੱਕ ਲਿਖਤੀ ਪੱਤਰ ਨਾਭਾ ਸਦਰ ਪੁਲਸ ਨੂੰ ਦਿੱਤਾ, ਜਿਸ ਦੌਰਾਨ ਨਾਭਾ ਸਦਰ ਪੁਲਸ ਨੇ ਨਾ ਮਾਲੂਮ ਹਵਾਲਾਤੀ/ਕੈਦੀਆਂ ਦੇ ਖਿਲਾਫ 52-A ਪ੍ਰਿਜ਼ਨ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News