ਚੰਡੀਗੜ੍ਹ ''ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਫੁੱਟਪਾਥ ''ਤੇ ਖੜ੍ਹੀਆਂ 2 ਔਰਤਾਂ ਸਣੇ 3 ਵਿਅਕਤੀਆਂ ਲਈ ਬਣੀ ਕਾਲ

Saturday, May 20, 2023 - 05:19 AM (IST)

ਚੰਡੀਗੜ੍ਹ ''ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਫੁੱਟਪਾਥ ''ਤੇ ਖੜ੍ਹੀਆਂ 2 ਔਰਤਾਂ ਸਣੇ 3 ਵਿਅਕਤੀਆਂ ਲਈ ਬਣੀ ਕਾਲ

ਚੰਡੀਗੜ੍ਹ: ਅੱਜ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਬਾਈਕ ਸਵਾਰ ਸਮੇਤ ਫੁੱਟਪਾਥ 'ਤੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 2 ਔਰਤਾਂ ਤੇ 1 ਪੁਰਸ ਦੀ ਮੌਤ ਹੋ ਗਈ ਤੇ 4 ਲੋਕ ਜ਼ਖ਼ਮੀ ਹੋ ਗਏ। 

ਇਹ ਖ਼ਬਰ ਵੀ ਪੜ੍ਹੋ - ਨਾਨਕੇ ਗਏ 10 ਸਾਲਾ ਮਾਸੂਮ ਦੀ ਪਰਤੀ ਲਾਸ਼, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

ਜਾਣਕਾਰੀ ਮੁਤਾਬਕ ਸਾਰੰਗਰਪੁਰ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਬੇਕਾਬੂ ਹੋ ਕੇ ਫੁੱਟਪਾਥ 'ਤੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਲੋਕਾਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਦਾ ਇਲਾਜ ਜਾਰੀ ਹੈ। 

ਇਹ ਖ਼ਬਰ ਵੀ ਪੜ੍ਹੋ - ਚਾਹ ਪੀ ਰਹੇ ਬਜ਼ੁਰਗ ਦੀ ਜੇਬ 'ਚੋਂ ਅਚਾਨਕ ਨਿਕਲੀਆਂ ਅੱਗ ਦੀਆਂ ਲਪਟਾਂ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਘਟਨਾ ਸਬੰਧੀ ਸਾਰੰਗਰਪੁਰ ਦੇ ਥਾਣਾ ਮੁਖੀ ਰੋਹਿਤ ਕੁਮਾਰ ਨੇ ਦੱਸਿਆ ਕਿ ਉਕਤ ਹਾਦਸਾ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ।ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News